ਵਿਧਾਨ ਸਭਾ ਚੋਣਾਂ ਦੇ ਨਤੀਜ਼ਿਆਂ ਤੋਂ ਬਾਅਦ ਹੁਣ ਸ਼ੇਅਰ ਬਾਜ਼ਾਰ ਨੇ ਕਰਵਾਈ ਬੱਲੇ-ਬੱਲੇ

ਸ਼ੁਰੂਆਤੀ ਕਾਰੋਬਾਰ ਵਿੱਚ ਬੀਐਸਈ ਸੈਂਸੈਕਸ 1,024.29 (1.51%) ਦੀ ਮਜ਼ਬੂਤੀ ਦੇ ਨਾਲ 68,504.43 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਦੂਜੇ ਪਾਸੇ ਨਿਫਟੀ 304.40 (1.50%) ਅੰਕਾਂ ਦੀ ਛਾਲ ਮਾਰ ਕੇ 20,572.30 ਦੇ ਪੱਧਰ 'ਤੇ ਪਹੁੰਚ ਗਿਆ।

Share:

ਵਿਧਾਨ ਸਭਾ ਚੋਣਾਂ ਦੇ ਨਤੀਜ਼ਿਆਂ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਤੋਂ ਇਕ ਦਿਨ ਬਾਅਦ ਹੀ ਸ਼ੇਅਰ ਬਾਜ਼ਾਰ ਨੇ ਨਿਵੇਸ਼ਕਾਂ ਦੀ ਬੱਲੇ-ਬੱਲੇ ਕਰਵਾ ਦਿੱਤੀ ਹੈ। ਸੋਮਵਾਰ ਨੂੰ ਬਾਜ਼ਾਰ ਖੁਲਦੇ ਹੀ ਕਈ ਨਵੇਂ ਰਿਕਾਰਡ ਬਣਾ ਦਿੱਤੇ। ਉਧਰ ਨਿਫਟੀ ਨੇ ਵੀ ਲੰਬੀ ਛਾਲ ਮਾਰੀ। ਇਸ ਨਾਲ ਨਿਵੇਸ਼ਕ ਉਤਾਸਾਹਤ ਹਨ। ਸ਼ੁਰੂਆਤੀ ਕਾਰੋਬਾਰ ਵਿੱਚ ਬੀਐਸਈ ਸੈਂਸੈਕਸ 1,024.29 (1.51%) ਦੀ ਮਜ਼ਬੂਤੀ ਦੇ ਨਾਲ 68,504.43 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਦੂਜੇ ਪਾਸੇ ਨਿਫਟੀ 304.40 (1.50%) ਅੰਕਾਂ ਦੀ ਛਾਲ ਮਾਰ ਕੇ 20,572.30 ਦੇ ਪੱਧਰ 'ਤੇ ਪਹੁੰਚ ਗਿਆ। ਇਸ ਦੌਰਾਨ ਬੈਂਕ ਨਿਫਟੀ ਨੇ ਵੀ ਮਜ਼ਬੂਤੀ ਦਿਖਾਈ ਅਤੇ 811 ਅੰਕ ਚੜ੍ਹ ਕੇ 45,625 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।
 
ਸ਼ੁੱਕਰਵਾਰ ਨੂੰ ਸੈਂਸੈਕਸ 492 ਅੰਕ ਚੜ੍ਹ ਕੇ 67481 'ਤੇ ਹੋਇਆ ਸੀ ਬੰਦ 

ਮਜ਼ਬੂਤ ​​ਘਰੇਲੂ ਅਤੇ ਗਲੋਬਲ ਸੰਕੇਤਾਂ ਕਾਰਨ ਬਾਜ਼ਾਰ 'ਚ ਤੇਜ਼ੀ ਰਹੀ। ਨਿਫਟੀ 'ਚ ਅਡਾਨੀ ਇੰਟਰਪ੍ਰਾਈਜਿਜ਼ ਅਤੇ ਅਡਾਨੀ ਪੋਰਟਸ ਦੇ ਸ਼ੇਅਰ 4-7 ਫੀਸਦੀ ਵਧੇ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ BSE ਸੈਂਸੈਕਸ 492 ਅੰਕ ਚੜ੍ਹ ਕੇ 67481 'ਤੇ ਬੰਦ ਹੋਇਆ ਸੀ। ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ, ਸੈਂਸੈਕਸ ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ 4.09 ਲੱਖ ਕਰੋੜ ਰੁਪਏ ਵਧ ਕੇ 341.76 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ। ਸੈਂਸੈਕਸ ਵਿੱਚ ਐਸਬੀਆਈ, ਆਈਸੀਆਈਸੀਆਈ, ਐਲ ਐਂਡ ਟੀ, ਐਨਟੀਪੀਸੀ ਅਤੇ ਏਅਰਟੈੱਲ ਦੇ ਸ਼ੇਅਰ ਦੋ-ਦੋ ਪ੍ਰਤੀਸ਼ਤ ਦੇ ਵਾਧੇ ਦੇ ਨਾਲ ਚੋਟੀ ਦੇ ਲਾਭਕਾਰੀ ਵਜੋਂ ਕਾਰੋਬਾਰ ਕਰਦੇ ਦਿਖਾਈ ਦਿੱਤੇ। ਇਸ ਤੋਂ ਇਲਾਵਾ M&M, HDFC ਬੈਂਕ, ਬਜਾਜ ਫਾਈਨਾਂਸ ਅਤੇ ਐਕਸਿਸ ਬੈਂਕ ਦੇ ਸ਼ੇਅਰ ਵੀ ਵਾਧੇ ਨਾਲ ਖੁੱਲ੍ਹੇ।
 

ਇਹ ਵੀ ਪੜ੍ਹੋ