ਸ਼ੇਅਰ ਬਾਜ਼ਾਰ 'ਚ ਸ਼ੂਰੁਆਤੀ ਤੇਜੀ ਤੋਂ ਬਾਆਦ 1.50 ਫੀਸਦੀ ਗਿਰਾਵਟ

ਡੋਮਸ ਇੰਡਸਟਰੀਜ਼ ਦੇ ਸ਼ੇਅਰ ਸਟਾਕ ਐਕਸਚੇਂਜ 'ਤੇ 77.22% ਦੇ ਵਾਧੇ ਨਾਲ 1,400 ਰੁਪਏ 'ਤੇ ਸੂਚੀਬੱਧ ਹੋਇਆਂ। ਹਾਲਾਂਕਿ ਬਾਅਦ ਵਿੱਚ ਇਸ 'ਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਹ 536.05 ਰੁਪਏ (67.85%) ਦੇ ਵਾਧੇ ਨਾਲ 1326.05 ਰੁਪਏ 'ਤੇ ਬੰਦ ਹੋਇਆ।

Share:

ਹਾਈਲਾਈਟਸ

  • ਮੁਥੂਟ ਮਾਈਕ੍ਰੋਫਿਨ, ਮੋਟੀਸਨ ਜਵੈਲਰਜ਼ ਅਤੇ ਸੂਰਜ ਅਸਟੇਟ ਡਿਵੈਲਪਰਜ਼ ਦੇ ਆਈਪੀਓ ਅੱਜ ਬੰਦ ਹੋਣਗੇ

ਬੁੱਧਵਾਰ ਨੂੰ ਸ਼ੇਅਰ ਬਾਜ਼ਾਰ 'ਚ ਸ਼ੂਰੁਆਤੀ ਤੇਜੀ ਤੋਂ ਬਾਆਦ ਕਰੀਬ 1.50 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਸੈਂਸੈਕਸ 930 ਦੀ ਗਿਰਾਵਟ ਨਾਲ 70,506 'ਤੇ ਬੰਦ ਹੋਇਆ। ਨਿਫਟੀ ਵੀ 302 ਅੰਕ ਡਿੱਗ ਕੇ 21,150 ਦੇ ਪੱਧਰ 'ਤੇ ਬੰਦ ਹੋਈ। ਸੈਂਸੈਕਸ ਦੇ ਸਾਰੇ 30 ਸ਼ੇਅਰਾਂ 'ਚ ਅੱਜ ਗਿਰਾਵਟ ਦੇਖਣ ਨੂੰ ਮਿਲੀ। ਇਸ ਤੋਂ ਪਹਿਲਾਂ ਅੱਜ ਕਾਰੋਬਾਰ ਦੌਰਾਨ ਸੈਂਸੈਕਸ ਨੇ 71,913.07 ਦੇ ਪੱਧਰ ਨੂੰ ਛੂਹਿਆ ਸੀ ਅਤੇ ਨਿਫਟੀ ਨੇ 21,593.00 ਦੇ ਪੱਧਰ ਨੂੰ ਛੂਹਿਆ।  

ਆਜ਼ਾਦ ਇੰਜੀਨੀਅਰਿੰਗ ਲਿਮਟਿਡ ਦਾ ਆਈਪੀਓ ਖੁੱਲ੍ਹਿਆ


ਆਜ਼ਾਦ ਇੰਜੀਨੀਅਰਿੰਗ ਦਾ ਆਈਪੀਓ ਅੱਜ ਤੋਂ ਖੁੱਲ੍ਹ ਗਿਆ ਹੈ। ਪ੍ਰਚੂਨ ਨਿਵੇਸ਼ਕ ਇਸ IPO ਲਈ 22 ਦਸੰਬਰ ਤੱਕ ਬੋਲੀ ਲਗਾ ਸਕਦੇ ਹਨ। ਕੰਪਨੀ ਦੇ ਸ਼ੇਅਰ 28 ਦਸੰਬਰ ਨੂੰ NSE ਅਤੇ BSE 'ਤੇ ਲਿਸਟ ਕੀਤੇ ਜਾਣਗੇ। ਆਜ਼ਾਦ ਇੰਜੀਨੀਅਰਿੰਗ ਇਸ ਆਈਪੀਓ ਰਾਹੀਂ ₹740 ਕਰੋੜ ਜੁਟਾਉਣਾ ਚਾਹੁੰਦੀ ਹੈ। ਇਸ ਤੋਂ ਇਲਾਵਾ ਕ੍ਰੇਡੋ ਬ੍ਰਾਂਡਸ ਮਾਰਕੀਟਿੰਗ (ਮੁਫਤੀ ਮੇਨਸਵੇਅਰ), ਆਰਬੀਜ਼ੈੱਡ ਜਵੈਲਰਜ਼ ਅਤੇ ਹੈਪੀ ਫੋਰਜਿੰਗਜ਼ ਪਹਿਲਾਂ ਹੀ ਖੁੱਲ੍ਹੇ ਹੋਏ ਹਨ। ਇਨ੍ਹਾਂ ਮੁੱਦਿਆਂ ਲਈ 21 ਦਸੰਬਰ ਤੱਕ ਬੋਲੀ ਲਗਾਈ ਜਾ ਸਕਦੀ ਹੈ। ਜਦੋਂ ਕਿ ਮੁਥੂਟ ਮਾਈਕ੍ਰੋਫਿਨ, ਮੋਟੀਸਨ ਜਵੈਲਰਜ਼ ਅਤੇ ਸੂਰਜ ਅਸਟੇਟ ਡਿਵੈਲਪਰਜ਼ ਦੇ ਆਈਪੀਓ ਅੱਜ ਬੰਦ ਹੋ ਜਾਣਗੇ।

 

ਕੱਲ੍ਹ ਰਹੀ ਸੀ ਤੇਜੀ 

ਇਸ ਤੋਂ ਪਹਿਲਾਂ ਕੱਲ੍ਹ ਮੰਗਲਵਾਰ (19 ਦਸੰਬਰ) ਨੂੰ ਵੀ ਸਟਾਕ ਮਾਰਕੀਟ 'ਚ ਨਵੀਂ ਸਰਵ-ਕਾਲੀ ਉੱਚਾਈ ਦਰਜ ਕੀਤੀ ਗਈ ਸੀ। ਕਾਰੋਬਾਰ ਦੌਰਾਨ ਸੈਂਸੈਕਸ ਨੇ 71623.71 ਦੇ ਪੱਧਰ ਨੂੰ ਛੂਹਿਆ ਅਤੇ ਨਿਫਟੀ 21,505.05 ਦੇ ਪੱਧਰ ਨੂੰ ਛੂਹ ਗਿਆ ਸੀ। ਇਸ ਤੋਂ ਬਾਅਦ ਬਾਜ਼ਾਰ ਥੋੜ੍ਹਾ ਹੇਠਾਂ ਆਇਆ ਅਤੇ ਸੈਂਸੈਕਸ 122 ਅੰਕਾਂ ਦੇ ਵਾਧੇ ਨਾਲ 71,437 ਦੇ ਪੱਧਰ 'ਤੇ ਬੰਦ ਹੋਇਆ। ਨਿਫਟੀ 'ਚ ਵੀ 27 ਅੰਕਾਂ ਦਾ ਵਾਧਾ ਦਰਜ ਕਰਦੇ ਹੋਏ 21,445 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 15 'ਚ ਵਾਧਾ ਅਤੇ 15 'ਚ ਗਿਰਾਵਟ ਦੇਖਣ ਨੂੰ ਮਿਲੀ।

ਇਹ ਵੀ ਪੜ੍ਹੋ

Tags :