Sensex: 3 ਦਿਨਾਂ ਬਾਅਦ ਆਖਰ ਝਟਕਿਆਂ ਤੋਂ ਉਬਰਿਆ ਸ਼ੇਅਰ ਬਾਜ਼ਾਰ, 600 ਅੰਕਾਂ ਦਾ ਹੋਇਆ ਵਾਧਾ 

ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ 19 ਜਨਵਰੀ ਨੂੰ ਸੈਂਸੈਕਸ ਕਰੀਬ 600 ਅੰਕਾਂ ਦੇ ਵਾਧੇ ਨਾਲ 71800 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ 'ਚ ਵੀ 185 ਅੰਕਾਂ ਦਾ ਵਾਧਾ ਦੇਖਣ ਨੂੰ ਮਿਲਿਆ ਹੈ।

Share:

Sensex: ਆਖਰ 3 ਦਿਨਾਂ ਲਗਾਤਾਰ ਝਟਕਿਆਂ ਤੋਂ ਬਾਅਦ ਸ਼ੇਅਰ ਬਾਜ਼ਾਰ ਅੱਜ ਉਬਰ ਆਇਆ। ਅੱਜ ਸ਼ੇਅਰ ਬਾਜ਼ਾਰ ਵਿੱਚ ਕਰੀਬ 600 ਅੰਕਾਂ ਦਾ ਵਾਧਾ ਦਰਜ਼ ਕੀਤਾ ਗਿਆ। ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ 19 ਜਨਵਰੀ ਨੂੰ ਸੈਂਸੈਕਸ ਕਰੀਬ 600 ਅੰਕਾਂ ਦੇ ਵਾਧੇ ਨਾਲ 71800 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ 'ਚ ਵੀ 185 ਅੰਕਾਂ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਨਿਫਟੀ ਇਕ ਵਾਰ ਫਿਰ ਤੋਂ 21650 ਦੇ ਪੱਧਰ 'ਤੇ ਪਹੁੰਚ ਗਿਆ। ਸੈਂਸੈਕਸ ਦੇ 30 ਸਟਾਕਾਂ 'ਚੋਂ 29 'ਚ ਵਾਧਾ ਅਤੇ 1 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਸਾਰੇ ਸੈਕਟਰਲ ਇੰਡੈਕਸ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ। ਦਸ ਦੇਈਏ ਕਿ 18 ਜਨਵਰੀ ਨੂੰ ਸ਼ੇਅਰ ਬਾਜ਼ਾਰ 'ਚ ਲਗਾਤਾਰ ਤੀਜੇ ਦਿਨ ਗਿਰਾਵਟ ਦਰਜ ਕੀਤੀ ਗਈ ਸੀ। ਸੈਂਸੈਕਸ 313 ਅੰਕਾਂ ਦੀ ਗਿਰਾਵਟ ਨਾਲ 71,186 'ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਨਿਫਟੀ 'ਚ ਵੀ 109 ਅੰਕਾਂ ਦੀ ਗਿਰਾਵਟ ਆਈ ਸੀ, ਜਿਸ ਤੋਂ ਬਾਅਦ 21,462 ਦੇ ਪੱਧਰ 'ਤੇ ਬੰਦ ਹੋਇਆ ਸੀ।

Epack Durable ਦਾ IPO ਖੁੱਲਿਆ

ਅੱਜ ਸ਼ੁਰੂਆਤੀ ਜਨਤਕ ਪੇਸ਼ਕਸ਼ ਯਾਨੀ Epack Durable Limited ਦਾ IPO ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ ਕਰਨ ਲਈ ਖੁੱਲ੍ਹ ਗਿਆ ਹੈ। ਇਹ ਇਸ ਸਾਲ ਦਾ ਤੀਜਾ ਮੇਨਬੋਰਡ IPO ਹੈ, ਜਿਸ ਰਾਹੀਂ ਕੰਪਨੀ ₹640.05 ਕਰੋੜ ਜੁਟਾਉਣਾ ਚਾਹੁੰਦੀ ਹੈ ਨਿਵੇਸ਼ਕ ਇਸ IPO ਲਈ 23 ਜਨਵਰੀ ਤੱਕ ਬੋਲੀ ਲਗਾ ਸਕਣਗੇ। ਕੰਪਨੀ ਦੇ ਸ਼ੇਅਰ 29 ਜਨਵਰੀ ਨੂੰ ਬੰਬੇ ਸਟਾਕ ਐਕਸਚੇਂਜ (ਬੀਐਸਈ) ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਵਿੱਚ ਸੂਚੀਬੱਧ ਕੀਤੇ ਜਾਣਗੇ। ਜੋਤੀ CNC ਆਟੋਮੇਸ਼ਨ ਲਿਮਿਟੇਡ ਇਸ ਸਾਲ ਦਾ ਪਹਿਲਾ ਅੰਕ ਸੀ, ਜੋ 16 ਜਨਵਰੀ ਨੂੰ ਸਟਾਕ ਐਕਸਚੇਂਜ 'ਤੇ ਸੂਚੀਬੱਧ ਹੋਇਆ ਸੀ।  
 

ਇਹ ਵੀ ਪੜ੍ਹੋ

Tags :