ਅਡਾਨੀ ਇਕ ਵਾਰ ਫਿਰ ਬਣੇ ਸਭ ਤੋਂ ਅਮੀਰ ਭਾਰਤੀ, ਮੁਕੇਸ਼ ਅੰਬਾਨੀ ਨੂੰ ਵੀ ਛਡਿਆ ਪਿੱਛੇ

ਸ਼ੇਅਰਾਂ 'ਚ ਵਾਧੇ ਕਾਰਨ ਗੌਤਮ ਅਡਾਨੀ ਨੇ ਵਿਸ਼ਵ ਰੈਂਕਿੰਗ 'ਚ ਚੋਟੀ ਦੇ 12 'ਚ ਆਪਣੀ ਜਗ੍ਹਾ ਬਣਾ ਲਈ ਹੈ, ਜਦਕਿ ਅੰਬਾਨੀ ਇਕ ਸਥਾਨ ਹੇਠਾਂ 13ਵੇਂ ਸਥਾਨ 'ਤੇ ਹਨ। ਗੌਤਮ ਅਡਾਨੀ ਦੀ ਜਾਇਦਾਦ 'ਚ ਵੀ ਵਾਧਾ ਹੋਇਆ ਹੈ। ਕਿਹਾ ਜਾ ਸਕਦਾ ਹੈ ਕਿ ਗੌਤਮ ਅਡਾਨੀ ਨੇ ਕੁਲ ਸੰਪਤੀ 'ਚ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡ ਦਿੱਤਾ ਹੈ।

Share:

Gautam Adani becomes richest Indian: ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਨੇ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ ਜਾਰੀ ਕੀਤੀ ਹੈ। ਇਸ ਲਿਸਟ ਵਿੱਚ ਸਭ ਤੋਂ ਚੋਟੀ ਤੇ ਥਾਂ ਬਣਾਈ ਹੈ ਅਡਾਨੀ ਗਰੁੱਪ ਆਫ ਕੰਪਨੀਆਂ ਦੇ ਚੇਅਰਪਰਸਨ ਗੌਤਮ ਅਡਾਨੀ ਨੇ। ਉਹਨਾਂ ਨੇ ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਸ਼ੇਅਰਾਂ 'ਚ ਵਾਧੇ ਕਾਰਨ ਗੌਤਮ ਅਡਾਨੀ ਨੇ ਵਿਸ਼ਵ ਰੈਂਕਿੰਗ 'ਚ ਚੋਟੀ ਦੇ 12 'ਚ ਆਪਣੀ ਜਗ੍ਹਾ ਬਣਾ ਲਈ ਹੈ, ਜਦਕਿ ਅੰਬਾਨੀ ਇਕ ਸਥਾਨ ਹੇਠਾਂ 13ਵੇਂ ਸਥਾਨ 'ਤੇ ਹਨ। ਗੌਤਮ ਅਡਾਨੀ ਦੀ ਜਾਇਦਾਦ 'ਚ ਵੀ ਵਾਧਾ ਹੋਇਆ ਹੈ। ਕਿਹਾ ਜਾ ਸਕਦਾ ਹੈ ਕਿ ਗੌਤਮ ਅਡਾਨੀ ਨੇ ਕੁਲ ਸੰਪਤੀ 'ਚ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡ ਦਿੱਤਾ ਹੈ। ਗੌਤਮ ਅਡਾਨੀ ਅਤੇ ਮੁਕੇਸ਼ ਅੰਬਾਨੀ ਦੀ ਦੌਲਤ ਵਿੱਚ ਵਾਧਾ ਹੋਇਆ ਹੈ। ਇਸ ਵਾਧੇ ਤੋਂ ਬਾਅਦ ਉਹ ਦੋਵੇਂ ਦੁਨੀਆ ਦੇ ਅਮੀਰਾਂ ਦੀ ਸੂਚੀ ਵਿੱਚ ਇੱਕ ਸਥਾਨ ਉੱਪਰ ਆ ਗਏ ਹਨ। ਦਸੰਬਰ 'ਚ ਜਾਰੀ ਰਿਪੋਰਟ ਮੁਤਾਬਕ ਗੌਤਮ ਅਡਾਨੀ ਭਾਰਤੀ ਅਰਬਪਤੀਆਂ ਦੀ ਸੂਚੀ 'ਚ 15ਵੇਂ ਸਥਾਨ 'ਤੇ ਸੀ। ਅੰਬਾਨੀ 14ਵੇਂ ਸਥਾਨ 'ਤੇ ਸਨ।

ਅਡਾਨੀ ਦੀ ਜਾਇਦਾਦ ਵਿੱਚ $7.67 ਬਿਲੀਅਨ ਦਾ ਵਾਧਾ

ਗੌਤਮ ਅਡਾਨੀ ਏਸ਼ੀਆ ਅਤੇ ਭਾਰਤ ਦੇ ਸਭ ਤੋਂ ਅਮੀਰ ਲੋਕਾਂ 'ਚ ਸਿਖਰ 'ਤੇ ਹਨ। ਪਿਛਲੀ ਸੂਚੀ ਦੇ ਮੁਕਾਬਲੇ ਇਸ ਸੂਚੀ ਵਿੱਚ ਉਸਦੀ ਕੁੱਲ ਜਾਇਦਾਦ $7.67 ਬਿਲੀਅਨ ਵੱਧ ਗਈ ਹੈ। ਉਸ ਦੀ ਕੁੱਲ ਸੰਪਤੀ ਸਾਲ-ਦਰ-ਸਾਲ 13.3 ਬਿਲੀਅਨ ਡਾਲਰ ਵਧੀ ਹੈ। ਜਨਵਰੀ 2023 ਵਿੱਚ ਹਿੰਡਨਬਰਗ ਰਿਸਰਚ ਦੁਆਰਾ ਲਗਾਏ ਗਏ ਦੋਸ਼ਾਂ ਤੋਂ ਬਾਅਦ, ਗੌਤਮ ਅਡਾਨੀ ਦੀ ਕੁੱਲ ਜਾਇਦਾਦ ਵਿੱਚ ਭਾਰੀ ਗਿਰਾਵਟ ਆਈ ਹੈ। ਇਸ ਗਿਰਾਵਟ ਕਾਰਨ ਉਹ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਟਾਪ-20 ਵਿੱਚੋਂ ਬਾਹਰ ਹੋ ਗਿਆ। ਅਡਾਨੀ-ਹਿੰਡਨਬਰਗ ਮਾਮਲੇ 'ਚ ਸੁਪਰੀਮ ਕੋਰਟ ਦੇ ਫੈਸਲੇ ਕਾਰਨ ਸਮੂਹ ਦੇ ਸਾਰੇ 10 ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ, ਜਿਸ ਕਾਰਨ ਅਡਾਨੀ ਦੀ ਨੈਟਵਰਥ ਵਧੀ ਹੈ। ਪਿਛਲੇ ਸਾਲ 24 ਜਨਵਰੀ ਨੂੰ ਅਮਰੀਕੀ ਸ਼ਾਰਟ ਸੇਲਰ ਕੰਪਨੀ ਹਿੰਡਨਬਰਗ ਨੇ ਗੌਤਮ ਅਡਾਨੀ 'ਤੇ ਸ਼ੇਅਰ ਹੇਰਾਫੇਰੀ ਅਤੇ ਮਨੀ ਲਾਂਡਰਿੰਗ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਕੰਪਨੀ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਆਈ ਸੀ।

ਇਹ ਵੀ ਪੜ੍ਹੋ