GST: ਸਿਰਫ ਇੱਕ ਮਹੀਨੇ ਵਿੱਚ 1.72 ਲੱਖ ਕਰੋੜ ਕੀਤੇ ਇਕੱਠੇ

ਸਰਕਾਰ ਨੇ ਅਕਤੂਬਰ ਵਿੱਚ GST ਤੋਂ ਇੱਕ ਵਾਰੀ ਫੇਰ ਮੋਟੀ ਕੁਲੈਸ਼ਨ ਕੀਤੀ ਹੈ। ਇਸ ਵਾਰੀ ਇੱਕ ਮਹੀਨੇ ਵਿੱਚ ਹੀ 1.72 ਲੱਖ ਕਰੋੜ ਰੁਪਏ ਇਕੱਠੇ ਕੀਤੇ ਹਨ। ਹੁਣ ਤੱਕ ਸਭ ਤੋਂ ਵੱਧ ਜੀਐਸਟੀ ਕੁਲੈਕਸ਼ਨ ਅਪ੍ਰੈਲ 2023 ਵਿੱਚ ਸੀ, ਜਦੋਂ ਇਹ ਅੰਕੜਾ 1.87 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਸੀ। ਅਕਤੂਬਰ 2022 ਵਿੱਚ ਜੀਐਸਟੀ ਤੋਂ 1.51 […]

Share:

ਸਰਕਾਰ ਨੇ ਅਕਤੂਬਰ ਵਿੱਚ GST ਤੋਂ ਇੱਕ ਵਾਰੀ ਫੇਰ ਮੋਟੀ ਕੁਲੈਸ਼ਨ ਕੀਤੀ ਹੈ। ਇਸ ਵਾਰੀ ਇੱਕ ਮਹੀਨੇ ਵਿੱਚ ਹੀ 1.72 ਲੱਖ ਕਰੋੜ ਰੁਪਏ ਇਕੱਠੇ ਕੀਤੇ ਹਨ। ਹੁਣ ਤੱਕ ਸਭ ਤੋਂ ਵੱਧ ਜੀਐਸਟੀ ਕੁਲੈਕਸ਼ਨ ਅਪ੍ਰੈਲ 2023 ਵਿੱਚ ਸੀ, ਜਦੋਂ ਇਹ ਅੰਕੜਾ 1.87 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਸੀ। ਅਕਤੂਬਰ 2022 ਵਿੱਚ ਜੀਐਸਟੀ ਤੋਂ 1.51 ਲੱਖ ਕਰੋੜ ਰੁਪਏ ਇਕੱਠੇ ਹੋਏ ਸਨ। ਸਤੰਬਰ ਵਿੱਚ ਸਰਕਾਰ ਨੇ ਜੀਐਸਟੀ ਤੋਂ 1.63 ਲੱਖ ਕਰੋੜ ਰੁਪਏ ਇਕੱਠੇ ਕੀਤੇ ਸਨ। ਇਹ ਲਗਾਤਾਰ 8ਵੀਂ ਵਾਰ ਹੈ ਜਦੋਂ ਰੈਵੇਨਿਊ ਕਲੈਕਸ਼ਨ 1.5 ਲੱਖ ਕਰੋੜ ਰੁਪਏ ਤੋਂ ਉੱਪਰ ਰਿਹਾ ਹੈ। ਇਸ ਤੋਂ ਇਲਾਵਾ ਦੇਸ਼ ਦਾ ਜੀਐਸਟੀ ਕੁਲੈਕਸ਼ਨ ਲਗਾਤਾਰ 20 ਮਹੀਨਿਆਂ ਤੋਂ 1.4 ਲੱਖ ਕਰੋੜ ਰੁਪਏ ਤੋਂ ਉੱਪਰ ਰਿਹਾ ਹੈ।

ਸੀਜੀਐਸਟੀ ਵਜੋਂ 30,062 ਕਰੋੜ ਰੁਪਏ ਦੀ ਹੋਈ ਕੁਲੈਕਸ਼ਨ

ਵਿੱਤ ਮੰਤਰਾਲੇ ਨੇ ਦਸਿਆ ਹੈ ਕਿ ਅਕਤੂਬਰ 2023 ਵਿੱਚ ਜੀਐਸਟੀ ਕੁਲੈਕਸ਼ਨ 1,72,003 ਕਰੋੜ ਰੁਪਏ ਰਿਹਾ ਹੈ। ਇਸ ਵਿੱਚੋਂ ਸੀਜੀਐਸਟੀ 30,062 ਕਰੋੜ ਰੁਪਏ, ਐਸਜੀਐਸਟੀ 38,171 ਕਰੋੜ ਰੁਪਏ, ਆਈਜੀਐਸਟੀ 91,315 ਕਰੋੜ ਰੁਪਏ (ਮਾਲ ਦੇ ਆਯਾਤ ‘ਤੇ ਇਕੱਠੇ ਕੀਤੇ 42,127 ਕਰੋੜ ਰੁਪਏ ਸਮੇਤ) ਅਤੇ ਸੈੱਸ 12,456 ਕਰੋੜ ਰੁਪਏ ਸੀ। ਸੈੱਸ ਵਿੱਚ ਵਸਤੂਆਂ ਦੇ ਆਯਾਤ ਤੋਂ ਪ੍ਰਾਪਤ 1294 ਕਰੋੜ ਰੁਪਏ ਸ਼ਾਮਲ ਹਨ। ਵਿੱਤੀ ਸਾਲ 2023-24 ‘ਚ ਯਾਨੀ ਪਿਛਲੇ 7 ਮਹੀਨਿਆਂ ‘ਚ ਹੁਣ ਤੱਕ ਕੁੱਲ 11.65 ਲੱਖ ਕਰੋੜ ਰੁਪਏ ਦਾ ਜੀਐੱਸਟੀ ਕਲੈਕਸ਼ਨ ਹੋਇਆ ਹੈ। ਜੇਕਰ ਅਸੀਂ ਪੂਰੇ ਵਿੱਤੀ ਸਾਲ 2022-23 ਦੀ ਗੱਲ ਕਰੀਏ ਤਾਂ ਕੁੱਲ ਜੀਐਸਟੀ ਕੁਲੈਕਸ਼ਨ 18.10 ਲੱਖ ਕਰੋੜ ਰੁਪਏ ਸੀ।