Yamaha RX100 ਭਾਰਤ ਵਿੱਚ ਜਲਦ ਕਰੇਗਾ ਵਾਪਸੀ, ਇਸ ਨਵੇਂ ਅਪਡੇਟ ਨਾਲ ਲਵੇਗਾ ਐਂਟਰੀ 

Yamaha RX100 ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ! ਕੰਪਨੀ ਜਲਦ ਹੀ ਭਾਰਤ 'ਚ Yamaha RX100 ਨੂੰ ਨਵੇਂ ਇੰਜਣ ਦੇ ਨਾਲ ਵਾਪਸ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ ਯਾਮਾਹਾ ਨੇ ਇਸ ਬਾਰੇ 'ਚ ਹਾਲੇ ਤੱਕ ਕੁਝ ਵੀ ਖੁਲਾਸਾ ਨਹੀਂ ਕੀਤਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਯਾਮਾਹਾ ਨੇ ਮਾਰਚ 1996 ਵਿੱਚ ਇਸ ਮੋਟਰਸਾਈਕਲ ਦਾ ਉਤਪਾਦਨ ਬੰਦ ਕਰ ਦਿੱਤਾ ਸੀ। ਪਰ ਹੁਣ ਕੰਪਨੀ ਭਾਰਤ 'ਚ ਇਸ ਬਾਈਕ ਨਾਲ ਵਾਪਸੀ ਕਰਨ ਦੀ ਤਿਆਰੀ ਕਰ ਰਹੀ ਹੈ।

Share:

ਆਟੋ ਨਿਊਜ। ਯਾਮਾਹਾ ਨੇ ਭਾਰਤੀ ਬਾਜ਼ਾਰ 'ਚ ਆਪਣਾ ਕਾਫੀ ਨਾਂ ਕਮਾਇਆ ਹੈ। ਖਾਸ ਤੌਰ 'ਤੇ Yamaha RX100 ਜਿਸ ਨੂੰ ਕੰਪਨੀ ਦੁਆਰਾ ਬਣਾਏ ਗਏ ਸਭ ਤੋਂ ਵਧੀਆ ਮੋਟਰਸਾਈਕਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਨੇ ਭਾਰਤੀ ਬਾਜ਼ਾਰ ਦੇ ਨਾਲ-ਨਾਲ ਕਰੋੜਾਂ ਭਾਰਤੀਆਂ ਦੇ ਦਿਲਾਂ 'ਤੇ ਰਾਜ ਕੀਤਾ। ਇਸ ਦੇ ਬੰਦ ਹੋਣ ਤੋਂ ਬਾਅਦ ਵੀ ਲੋਕਾਂ ਵਿਚ ਇਸ ਦੀ ਲੋਕਪ੍ਰਿਅਤਾ ਜਾਰੀ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਦੋਪਹੀਆ ਵਾਹਨ ਨਿਰਮਾਤਾ ਨੇ ਮਾਰਚ 1996 ਵਿੱਚ ਮੋਟਰਸਾਈਕਲਾਂ ਦਾ ਉਤਪਾਦਨ ਬੰਦ ਕਰ ਦਿੱਤਾ ਸੀ। ਪਰ ਹੁਣ ਇਹ ਮੋਟਰਸਾਈਕਲ ਭਾਰਤੀ ਬਾਜ਼ਾਰ 'ਚ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਨਵੇਂ ਇੰਜਣ ਦੇ ਨਾਲ ਮਾਰਕੀਟ ਵਿੱਚ ਆਏਗਾ ਯਾਹਮਾ 

  • ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ RX100 ਭਾਰਤ ਵਿੱਚ ਵਾਪਸੀ ਦੀ ਤਿਆਰੀ ਕਰ ਰਿਹਾ ਹੈ, ਜਿਸ ਨਾਲ ਬਾਈਕ ਪ੍ਰੇਮੀਆਂ ਦਾ ਉਤਸ਼ਾਹ ਵਧਿਆ ਹੈ।
  • ਇਸ ਨੂੰ RX ਨੇਮਪਲੇਟ ਦੇ ਨਾਲ ਪੇਸ਼ ਕੀਤੇ ਜਾਣ ਦੀ ਉਮੀਦ ਹੈ, ਪਰ ਇਸਦਾ ਨਾਮ RX100 ਤੋਂ ਵੱਖਰਾ ਹੋ ਸਕਦਾ ਹੈ।
  • ਇਸ ਤੋਂ ਇਲਾਵਾ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹ ਆਉਣ ਵਾਲੀ ਬਾਈਕ ਸ਼ਕਤੀਸ਼ਾਲੀ 225.9 cc ਇੰਜਣ ਨਾਲ ਲੈਸ ਹੋ ਸਕਦੀ ਹੈ, ਜੋ 20.1 bhp ਦੀ ਪਾਵਰ ਆਉਟਪੁੱਟ ਅਤੇ 19.93 nm ਦਾ ਪੀਕ ਟਾਰਕ ਦੇਵੇਗੀ।

ਕਿਵੇਂ ਦਾ ਹੋਵੇਗਾ ਡਿਜਾਇਨ 

  • ਡਿਜ਼ਾਈਨ ਅਤੇ ਦਿੱਖ ਬਾਰੇ ਗੱਲ ਕਰੀਏ ਤਾਂ, ਕਿਉਂਕਿ ਬਾਈਕ RX100 'ਤੇ ਅਧਾਰਤ ਹੋਣ ਦੀ ਸੰਭਾਵਨਾ ਹੈ, ਨਵੇਂ ਮਾਡਲ ਵਿੱਚ ਅਸਲ ਮੋਟਰਸਾਈਕਲ ਤੋਂ ਕੁਝ ਸਿਗਨੇਚਰ ਸਟਾਈਲਿੰਗ ਐਲੀਮੈਂਟਸ ਹੋਣਗੇ।
  • ਰਿਪੋਰਟ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਸ ਦੀ ਕੀਮਤ 1.25 ਲੱਖ ਰੁਪਏ ਤੋਂ 1.50 ਲੱਖ ਰੁਪਏ (ਐਕਸ-ਸ਼ੋਰੂਮ) ਦੇ ਵਿਚਕਾਰ ਹੋਵੇਗੀ।
  • ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਯਾਮਾਹਾ RX100 ਇਸਦੇ ਪਤਲੇ ਅਤੇ ਹਲਕੇ ਡਿਜ਼ਾਈਨ ਲਈ ਜਾਣੀ ਜਾਂਦੀ ਹੈ।
  • ਇਸ ਤੋਂ ਇਲਾਵਾ ਇਹ ਆਪਣੀ ਤਾਕਤ ਕਾਰਨ ਵੀ ਪ੍ਰਸਿੱਧ ਸੀ। ਇਸ ਲਈ ਚਾਰ-ਸਟ੍ਰੋਕ ਮਾਡਲ ਵਿੱਚ ਉਹਨਾਂ ਮਿਆਰਾਂ ਨੂੰ ਮੁੜ ਬਣਾਉਣ ਲਈ, ਮੋਟਰਸਾਈਕਲ ਨੂੰ ਘੱਟੋ-ਘੱਟ 200cc ਦੇ ਵਿਸਥਾਪਨ ਵਾਲਾ ਇੰਜਣ ਲੈਣਾ ਹੋਵੇਗਾ।
  • ਇਹੀ ਕਾਰਨ ਹੈ ਕਿ ਇਸ ਵਾਰ ਯਾਮਾਹਾ ਵੱਡੇ ਇੰਜਣ ਨਾਲ ਮੋਟਰਸਾਈਕਲ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।

ਇਹ ਵੀ ਪੜ੍ਹੋ