ਚੜ੍ਹਦੇ ਸਾਲ ਵਧ ਗਈਆਂ Royal Enfield ਦੀਆਂ ਕੀਮਤਾਂ, ਹੋਰ ਹਲਕੀ ਕਰਨੀ ਪਵੇਗੀ ਜੇਬ 

ਦਿਨੋਂਦਿਨ Royal Enfield ਦੀ ਡਿਮਾਂਡ ਵਧਦੀ ਜਾ ਰਹੀ ਹੈ। ਜਿਸਨੂੰ ਦੇਖਦੇ ਹੋਏ ਕਈ ਥਾਵਾਂ ਉਪਰ ਤਾਂ ਵੇਟਿੰਗ ਲਿਸਟ ਹੀ ਕਾਫੀ ਲੰਬੀ ਹੈ। ਅਜਿਹੇ ਵਿੱਚ ਕੰਪਨੀ ਨੇ ਰੇਟ ਵੀ ਵਧਾ ਦਿੱਤੇ ਹਨ। 

Share:

Royal Enfield Himalayan 450 Adventure ਦੀ ਕੀਮਤ ‘ਚ 16 ਹਜ਼ਾਰ ਰੁਪਏ ਦਾ ਵਾਧਾ ਕੀਤਾ ਗਿਆ ਹੈ। ਕੰਪਨੀ ਨੇ ਇਸ ਬਾਈਕ ਨੂੰ ਨਵੰਬਰ 2023 ‘ਚ ਲਾਂਚ ਕੀਤਾ ਸੀ। ਇਸ ਦੌਰਾਨ ਬਾਈਕ ਦੇ ਤਿੰਨ ਵੇਰੀਐਂਟ ਲਾਂਚ ਕੀਤੇ ਗਏ ਸਨ। ਲਾਂਚ ਦੇ ਸਮੇਂ ਕੰਪਨੀ ਨੇ ਮੋਟਰਸਾਈਕਲ ਦੀ ਕੀਮਤ 2.69 ਲੱਖ ਰੁਪਏ ਤੋਂ 2.84 ਲੱਖ ਰੁਪਏ ਐਕਸ-ਸ਼ੋਰੂਮ ਰੱਖੀ ਸੀ। ਹਾਲਾਂਕਿ, ਉਸ ਸਮੇਂ ਕੰਪਨੀ ਨੇ ਐਲਾਨ ਕੀਤਾ ਸੀ ਕਿ ਇਹ ਕੀਮਤਾਂ ਸ਼ੁਰੂਆਤੀ ਹਨ ਅਤੇ ਸਿਰਫ 31 ਦਸੰਬਰ, 2023 ਤੱਕ ਵੈਧ ਹਨ। ਇਸਦੇ ਨਾਲ ਹੀ ਕੰਪਨੀ ਨੇ 1 ਜਨਵਰੀ 2024 ਤੋਂ ਬਾਈਕ ਦੀਆਂ ਕੀਮਤਾਂ ‘ਚ ਵਾਧਾ ਕੀਤਾ ਹੈ। ਹਿਮਾਲੀਅਨ ਦੇ ਨਵੇਂ ਮਾਡਲ ‘ਚ ਕੰਪਨੀ ਨੇ 451.6 ਸੀਸੀ ਲਿਕਵਿਡ ਕੂਲਡ ਇੰਜਣ ਦਿੱਤਾ ਹੈ। ਇਹ ਸਿੰਗਲ ਸਿਲੰਡਰ ਇੰਜਣ ਹੈ ਜੋ 40 bhp ਦੀ ਪਾਵਰ ਅਤੇ 40 Nm ਦਾ ਟਾਰਕ ਜਨਰੇਟ ਕਰਦਾ ਹੈ। ਬਾਈਕ ‘ਚ ਸਲਿਪ ਅਤੇ ਅਸਿਸਟ ਕਲਚ ਦੇ ਨਾਲ 6 ਸਪੀਡ ਗਿਅਰਬਾਕਸ ਹੈ। ਇਸ ਦੇ ਨਾਲ ਹੀ ਆਰਾਮਦਾਇਕ ਰਾਈਡ ਲਈ ਤਿੰਨ ਮੋਡ ਈਕੋ, ਪਰਫਾਰਮੈਂਸ (ਰੀਅਰ ਏਬੀਐਸ ਐਂਗੇਜਡ) ਅਤੇ ਪਰਫਾਰਮੈਂਸ (ਰੀਅਰ ਏਬੀਐਸ ਡਿਸਏਂਗੇਜਡ) ਵੀ ਦਿੱਤੇ ਗਏ ਹਨ।
 
ਕਿਹੜੇ ਮਾਡਲ ਦਾ ਕਿੰਨਾ ਰੇਟ ਵਧਿਆ 
 
ਕੰਪਨੀ ਨੇ ਹਿਮਾਲੀਅਨ ਦੇ ਬੇਸ ਮਾਡਲ ਕਾਜਾ ਬ੍ਰਾਊਨ ਦੀ ਕੀਮਤ ‘ਚ 16 ਹਜ਼ਾਰ ਰੁਪਏ ਦਾ ਵਾਧਾ ਕੀਤਾ ਹੈ। ਇਹ ਬਾਈਕ ਪਹਿਲਾਂ 2.69 ਲੱਖ ਰੁਪਏ ‘ਚ ਉਪਲਬਧ ਸੀ। ਜਦਕਿ ਸਲੇਟ ਬਲੂ ਐਂਡ ਸਾਲਟ ਵੇਰੀਐਂਟ ਦੀਆਂ ਕੀਮਤਾਂ ‘ਚ 15 ਹਜ਼ਾਰ ਰੁਪਏ ਦਾ ਵਾਧਾ ਕੀਤਾ ਗਿਆ। ਜਦੋਂ ਕਿ ਕੋਮੇਟ ਵ੍ਹਾਈਟ ਅਤੇ ਹੈਨਲੇ ਬਲੈਕ ਵੇਰੀਐਂਟ ‘ਚ 14 ਹਜ਼ਾਰ ਰੁਪਏ ਦਾ ਵਾਧਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ