ਓਲਾ ਇਲੈਕਟ੍ਰਿਕ PLI ਸਕੀਮ ਲਈ ਪ੍ਰਵਾਨਗੀ ਪ੍ਰਾਪਤ ਕਰਨ ਵਾਲੀ ਬਣੀ ਦੇਸ਼ ਦੀ ਪਹਿਲੀ ਇਲੈਕਟ੍ਰਿਕ ਦੋਪਹੀਆ ਵਾਹਨ ਕੰਪਨੀ

ਦਸੰਬਰ ਵਿੱਚ, Ministry of Heavy Industry ਦੇ ਮੰਤਰੀ ਮਹਿੰਦਰ ਨਾਥ ਪਾਂਡੇ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਅਗਲੇ ਵਿੱਤੀ ਸਾਲ ਤੋਂ ਆਟੋਮੋਬਾਈਲਜ਼ ਅਤੇ ਆਟੋ ਕੰਪੋਨੈਂਟਸ ਲਈ 26,000 ਕਰੋੜ ਰੁਪਏ ਦੀ ਪ੍ਰੋਡਕਸ਼ਨ-ਲਿੰਕਡ ਇਨਸੈਂਟਿਵ ਯੋਜਨਾ ਦੇ ਤਹਿਤ ਪ੍ਰੋਤਸਾਹਨ ਦੇਣਾ ਸ਼ੁਰੂ ਕਰੇਗੀ।

Share:

ਓਲਾ ਇਲੈਕਟ੍ਰਿਕ ਸਰਕਾਰ ਦੀ ਪ੍ਰੋਡਕਸ਼ਨ-ਲਿੰਕਡ ਇਨਸੈਂਟਿਵ (PLI) ਮਨਜ਼ੂਰੀ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਇਲੈਕਟ੍ਰਿਕ ਦੋਪਹੀਆ ਵਾਹਨ ਕੰਪਨੀ ਬਣ ਗਈ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, Ministry of Heavy Industry (MHI) ਨੇ 4 ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਓਲਾ ਇਲੈਕਟ੍ਰਿਕ ਨੂੰ PLI ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਅਜੇ ਤੱਕ ਇਸ ਸਬੰਧੀ ਸਰਕਾਰ ਜਾਂ ਕੰਪਨੀ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। PLI ਸਕੀਮ ਲਈ ਅਪਲਾਈ ਕਰਨ ਵਾਲੀਆਂ ਕੰਪਨੀਆਂ ਵਿੱਚ ਹੀਰੋ ਮੋਟੋਕਾਰਪ, TVS ਮੋਟਰ ਅਤੇ ਬਜਾਜ ਆਟੋ ਸ਼ਾਮਲ ਹਨ।

ਓਲਾ ਇਲੈਕਟ੍ਰਿਕ ਦੀ ਮਾਰਕੀਟ ਸ਼ੇਅਰ ਹੈ 32% 

ਓਲਾ ਇਲੈਕਟ੍ਰਿਕ ਵਰਤਮਾਨ ਵਿੱਚ ਇਲੈਕਟ੍ਰਿਕ ਦੋਪਹੀਆ ਵਾਹਨ ਸ਼੍ਰੇਣੀ ਵਿੱਚ ਮਾਰਕੀਟ ਲੀਡਰ ਵਜੋਂ ਉਭਰੀ ਹੈ, ਨਵੰਬਰ ਤੱਕ ਕੰਪਨੀ ਦੀ ਮਾਰਕੀਟ ਹਿੱਸੇਦਾਰੀ ਲਗਭਗ 32% ਸੀ। ਵਾਹਨਾਂ ਦੇ ਅੰਕੜਿਆਂ ਦੇ ਅਨੁਸਾਰ, ਕੰਪਨੀ ਨੇ ਵਾਹਨ ਦੇ ਲਗਭਗ 30,000 ਯੂਨਿਟ ਵੇਚੇ ਹਨ।

ਜਲਦ ਹੋਵੇਗਾ ਕੰਪਨੀ ਦਾ ਆਈਪੀਓ ਲਾਂਚ

ਓਲਾ ਇਲੈਕਟ੍ਰਿਕ ਭਾਰਤ ਦੀ ਪਹਿਲੀ ਈਵੀ ਕੰਪਨੀ ਹੈ ਜੋ ਸਟਾਕ ਮਾਰਕੀਟ ਵਿੱਚ ਸੂਚੀਬੱਧ ਹੋਣ ਲਈ ਆਈਪੀਓ ਲਾਂਚ ਕਰਨ ਜਾ ਰਹੀ ਹੈ। ਕੰਪਨੀ ਨੇ ਹਾਲ ਹੀ ਵਿੱਚ ਆਈਪੀਓ ਲਈ ਡਰਾਫਟ ਰੈੱਡ ਹੈਰਿੰਗ ਪ੍ਰਾਸਪੈਕਟਸ (DRHP) ਵੀ ਦਾਇਰ ਕੀਤਾ ਹੈ। ਕੰਪਨੀ ਦੀ ਮਾਰਕੀਟ ਤੋਂ ₹5,500 ਕਰੋੜ ਜੁਟਾਉਣ ਦੀ ਯੋਜਨਾ ਹੈ, ਜਿਸ ਵਿੱਚ 9.52 ਕਰੋੜ ਸ਼ੇਅਰਾਂ ਦਾ OFS ਵੀ ਸ਼ਾਮਲ ਹੋਵੇਗਾ। ਕੰਪਨੀ ਦੇ ਸੰਸਥਾਪਕ ਭਾਵੇਸ਼ ਅਗਰਵਾਲ ਹੀ 4.73 ਕਰੋੜ ਸ਼ੇਅਰ ਵੇਚਣਗੇ।

ਕੀ ਹੈ PLI ਸਕੀਮ?

2021 ਵਿੱਚ ਪੇਸ਼ ਕੀਤੀ ਗਈ PLI ਸਕੀਮ ਦਾ ਉਦੇਸ਼ ਆਟੋਮੋਟਿਵ ਤਕਨਾਲੋਜੀ ਉਤਪਾਦਾਂ ਦੇ ਸਥਾਨਕ ਨਿਰਮਾਣ ਨੂੰ ਉਤਸ਼ਾਹਿਤ ਕਰਨਾ ਹੈ। ਇਸ ਵਿੱਚ ਸਰਕਾਰ ਨਿਰਮਾਤਾਵਾਂ ਨੂੰ ਭਾਰਤੀ ਬਾਜ਼ਾਰ ਲਈ ਆਪਣੇ ਉਤਪਾਦ ਵਿਕਸਿਤ ਕਰਨ ਲਈ ਸਬਸਿਡੀ ਦਿੰਦੀ ਹੈ।

ਇਹ ਵੀ ਪੜ੍ਹੋ