Yamaha ਦੇ ਦੀਵਾਨਿਆਂ ਲਈ ਖੁਸ਼ਖਬਰੀ, 15 ਦਸੰਬਰ ਨੂੰ ਆ ਰਹੀ ਇਹ ਨਵੀਂ ਬਾਈਕ, ਐਡਵਾਂਸ ਬੁਕਿੰਗ ਸ਼ੁਰੂ 

ਇਹ ਬਾਇਕ ਸੜਕ ਉਪਰ ਕਈ ਹੋਰ ਕੰਪਨੀਆਂ ਦੀਆਂ ਬਾਈਕਸ ਨੂੰ ਕੜੀ ਟੱਕਰ ਦੇਵੇਗੀ। ਇਸਦੀ ਕੀਮਤ ਸਾਢੇ 3 ਲੱਖ ਤੋਂ 4 ਲੱਖ ਰੁਪਏ ਦੱਸੀ ਜਾ ਰਹੀ ਹੈ। 

Share:

ਹਾਈਲਾਈਟਸ

  • ਅਣਅਧਿਕਾਰਤ ਬੁਕਿੰਗ
  • ਹਾਈ ਸਪੀਡ ਬਾਈਕਸ

ਨੌਜਵਾਨ ਯਾਮਾਹਾ ਬਾਈਕ ਦੀ ਤੇਜ਼ ਰਫਤਾਰ ਅਤੇ ਲੁੱਕ ਦੇ ਦੀਵਾਨੇ ਹਨ। ਹੁਣ ਯਾਮਾਹਾ 15 ਦਸੰਬਰ ਨੂੰ ਆਪਣੇ ਦੋ ਨਵੇਂ ਮੋਟਰਸਾਈਕਲ Yamaha MT-03 ਅਤੇ Yamaha YZF-R3 ਲਾਂਚ ਕਰਨ ਜਾ ਰਹੀ ਹੈ। Bike wale India ਦੇ ਅਨੁਸਾਰ ਕੁਝ ਡੀਲਰਸ਼ਿਪਾਂ ਨੇ 5000 ਤੋਂ 20000 ਰੁਪਏ ਵਿੱਚ ਇਹਨਾਂ ਬਾਈਕਸ ਦੀ ਅਣਅਧਿਕਾਰਤ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਹ ਦੋਵੇਂ ਹਾਈ ਸਪੀਡ ਬਾਈਕਸ ਹਨ, ਜਿਨ੍ਹਾਂ ਨੂੰ ਡਿਸਕ ਬ੍ਰੇਕ ਅਤੇ ਅਲੌਏ ਵ੍ਹੀਲਜ਼ ਨਾਲ ਪੇਸ਼ ਕੀਤਾ ਜਾਵੇਗਾ। ਇਹ ਆਕਰਸ਼ਕ ਰੰਗ ਵਿਕਲਪਾਂ ਵਿੱਚ ਪੇਸ਼ ਕੀਤੇ ਜਾਣਗੇ।



321cc ਹਾਈ ਪਾਵਰ ਇੰਜਣ

ਫਿਲਹਾਲ ਕੰਪਨੀ ਨੇ ਇਨ੍ਹਾਂ ਬਾਈਕਸ ਦੀ ਪਾਵਰਟ੍ਰੇਨ ਅਤੇ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ। ਅੰਦਾਜ਼ਾ ਹੈ ਕਿ Yamaha MT-03 ਨੂੰ 3.50 ਲੱਖ ਤੋਂ 4 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਬਾਜ਼ਾਰ 'ਚ ਉਤਾਰਿਆ ਜਾ ਸਕਦਾ ਹੈ। ਇਸ ਬਾਈਕ 'ਚ 321cc ਦਾ ਹਾਈ ਪਾਵਰ ਇੰਜਣ ਹੋਵੇਗਾ। ਇਹ ਬਾਈਕ 780 mm ਦੀ ਸੀਟ ਦੀ ਉਚਾਈ ਦੇ ਨਾਲ ਆਵੇਗੀ। ਬਾਈਕ 'ਚ ਲੰਬੇ ਰੂਟਾਂ ਲਈ ਲਿਕਵਿਡ ਕੂਲਡ ਇੰਜਣ ਹੋਵੇਗਾ, ਜੋ ਜਲਦੀ ਗਰਮ ਨਹੀਂ ਹੋਵੇਗਾ। ਇਸਤੋਂ ਇਲਾਵਾ ਬਾਈਕ 'ਚ 17 ਇੰਚ ਦੇ ਅਲੌਏ ਵ੍ਹੀਲਸ ਦੇ ਨਾਲ ਟਿਊਬਲੈੱਸ ਟਾਇਰ ਮਿਲੇਗਾ। 

ਕਿਸ ਨਾਲ ਹੋਵੇਗਾ ਮੁਕਾਬਲਾ

Yamaha MT-03 ਸਪਲਿਟ ਸੀਟ ਅਤੇ 6 ਸਪੀਡ ਮੈਨੂਅਲ ਟ੍ਰਾਂਸਮਿਸ਼ਨ ਦੇ ਨਾਲ ਆ ਰਿਹਾ ਹੈ। ਬਾਈਕ 'ਚ 14 ਲੀਟਰ ਦਾ ਫਿਊਲ ਟੈਂਕ ਦਿੱਤਾ ਜਾ ਸਕਦਾ ਹੈ, ਜਿਸ 'ਚ ਵਾਰ-ਵਾਰ ਪੈਟਰੋਲ ਭਰਨ ਦੀ ਚਿੰਤਾ ਨਹੀਂ ਹੋਵੇਗੀ। ਸੜਕ 'ਤੇ ਇਹ ਨਵੀਂ ਬਾਈਕ KTM 390 Duke ਅਤੇ Benelli TNT 300 ਵਰਗੀਆਂ ਬਾਈਕਸ ਨਾਲ ਮੁਕਾਬਲਾ ਕਰੇਗੀ। ਬਾਈਕ 'ਚ ਸਾਰੀਆਂ LED ਲਾਈਟਾਂ ਮੌਜੂਦ ਹੋਣਗੀਆਂ।

ਇਹ ਵੀ ਪੜ੍ਹੋ