17.49 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਚ ਲਾਂਚ ਹੋਈ Tata Curvv EV, ਜਾਣੋ ਕੀ ਹੈ ਖਾਸੀਅਤ 

Electric vehicle: ਭਾਰਤੀਅ ਮਾਰਕੀਟ ਵਿੱਚ Tata Curvv EV ਨੂੰ ਲਾਂਚ ਕਰ ਦਿੱਤਾ ਗਿਆ ਹੈ। ਇਸ ਵਿੱਚ ਪੈਟਰੋਲ ਅਤੇ ਡੀਜਲ ਇੰਜਣ ਦਾ ਵੀ ਵਿਕਲੱਪ ਹੈ। ਇਸਦੇ ਕ੍ਰੀਏਟਿਵ ਵੈਰੀਐਂਟ ਦੇ ਲ਼ਈ 17.49 ਲੱਖ ਰਪੁਏ (ਐਕਸ ਸ਼ੋਅਰੂਮ) ਕੀਮਤ ਤੈਅ ਕੀਤੀ ਗਈ ਹੈ। ਇਸ ਵਿੱਚ ਕਿਹੜੇ-ਕਿਹੜੇ ਫੀਚਰ ਹਨ ਆਓ ਤੁਹਾਨੂੰ ਦੱਸਦੇ ਹਾਂ 

Share:

Electric vehicle: Tata Curvv EV ਇਸ ਨੂੰ ਬੁੱਧਵਾਰ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ। ਇਸ ਦੇ ਫੀਚਰਸ ਦੀ ਗੱਲ ਕਰੀਏ ਤਾਂ ਲੈਵਲ 2 ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ (ADAS), ਫਾਸਟ ਚਾਰਜਿੰਗ ਸਪੋਰਟ ਵਾਲੇ ਦੋ ਬੈਟਰੀ ਪੈਕ ਦਿੱਤੇ ਗਏ ਹਨ। ਇਸ ਵਿੱਚ ਟਾਟਾ ਦੀ iRA ਐਪ ਨਾਲ ਕਨੈਕਟ ਕੀਤੀ ਕਾਰ ਵਿਸ਼ੇਸ਼ਤਾਵਾਂ ਸ਼ਾਮਲ ਹਨ। ਟਾਟਾ ਮੋਟਰਸ ਨੇ ਪੈਟਰੋਲ ਅਤੇ ਡੀਜ਼ਲ ਇੰਜਣ ਵਿਕਲਪਾਂ ਦੇ ਨਾਲ SUV ਕੂਪ ਵੀ ਲਾਂਚ ਕੀਤਾ ਹੈ। ਆਓ ਜਾਣਦੇ ਹਾਂ ਇਸਦੀ ਕੀਮਤ ਅਤੇ ਵਿਸ਼ੇਸ਼ਤਾਵਾਂ।

ਭਾਰਤ ਵਿੱਚ Tata Curvv EV ਦੀ ਕੀਮਤ 45kWh ਬੈਟਰੀ ਪੈਕ ਵਾਲੇ ਬੇਸ ਕਰੀਏਟਿਵ ਵੇਰੀਐਂਟ ਲਈ 17.49 ਲੱਖ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ। ਟਾਪ-ਸਪੈਕ ਟ੍ਰਿਮ, ਏਮਪਾਵਰਡ ਏ, ਦੀ ਕੀਮਤ 21.99 ਲੱਖ ਰੁਪਏ (ਐਕਸ-ਸ਼ੋਰੂਮ) ਹੈ। SUV ਕੂਪ ਪੰਜ ਟ੍ਰਿਮ ਵੇਰੀਐਂਟਸ ਵਿੱਚ ਉਪਲਬਧ ਹੈ ਜਿਸ ਵਿੱਚ ਕ੍ਰਿਏਟਿਵ, ਐਕਪਲਿਸ਼ਡ, ਐਕਪਲਿਸ਼ਡ ਐੱਸ, ਏਮਪਾਵਰਡ ਅਤੇ ਏਮਪਾਵਰਡ ਏ ਸ਼ਾਮਲ ਹਨ। Tata Motors ਨੇ Curvv EV ਨੂੰ 5 ਰੰਗਾਂ ਵਿੱਚ ਉਪਲਬਧ ਕਰਵਾਇਆ ਹੈ ਜਿਸ ਵਿੱਚ Empowered Oxide, Flame Red, Pristine White, Pure Grey ਅਤੇ Virtual Sunrise ਸ਼ਾਮਲ ਹਨ।

ਕਦੋਂ ਤੋਂ ਸ਼ੁਰੂ ਹੋਵੇਗੀ ਬੁਕਿੰਗ 

ਨਵੀਂ SUV ਕੂਪ ਦੀ ਬੁਕਿੰਗ 12 ਅਗਸਤ ਤੋਂ ਸ਼ੁਰੂ ਹੋਵੇਗੀ। ਜੇਕਰ ਕੋਈ ਟੈਸਟ ਡਰਾਈਵ ਲੈਣਾ ਚਾਹੁੰਦਾ ਹੈ ਤਾਂ 14 ਅਗਸਤ ਤੋਂ ਟਾਟਾ ਮੋਟਰ ਸ਼ੋਰੂਮ 'ਤੇ ਜਾ ਕੇ ਲਿਆ ਸਕਦਾ ਹੈ। Curvv EV ਦੀ ਡਿਲੀਵਰੀ 23 ਅਗਸਤ ਤੋਂ ਸ਼ੁਰੂ ਹੋਵੇਗੀ।

Tata Curvv EV ਦਾ ਡਿਜਾਇਨ 

ਇਸ ਵਿੱਚ ਏਅਰੋ ਇਨਸਰਟਸ, ਮੋਟੀ ਬਾਡੀ ਕਲੈਡਿੰਗ ਅਤੇ ਫਲੱਸ਼-ਫਿਟਿੰਗ ਦਰਵਾਜ਼ੇ ਦੇ ਹੈਂਡਲ ਦੇ ਨਾਲ 215/55 ਪ੍ਰੋਫਾਈਲ 18-ਇੰਚ ਪਹੀਏ ਹਨ। ਇਸ ਦੇ ਫਰੰਟ 'ਤੇ LED DRL ਲਾਈਟਾਂ ਅਤੇ ਹੇਠਾਂ LED ਪ੍ਰੋਜੈਕਟਰ ਹੈੱਡਲੈਂਪਸ ਹਨ। SUV ਕੂਪ ਦੀ ਗਰਾਊਂਡ ਕਲੀਅਰੈਂਸ 190 ਮਿਲੀਮੀਟਰ ਹੈ ਅਤੇ ਇਹ 450 ਮਿਲੀਮੀਟਰ ਤੱਕ ਫੈਲ ਸਕਦੀ ਹੈ। EV ਵਿੱਚ 500 ਲੀਟਰ ਦੀ ਬੂਟ ਸਪੇਸ ਹੈ, ਜਦੋਂ ਕਿ ਫਰੰਕ (ਫਰੰਟ ਟਰੰਕ) 11.6 ਲੀਟਰ ਸਟੋਰੇਜ ਦੇ ਨਾਲ ਆਉਂਦਾ ਹੈ।

0-100 ਦੀ ਸਪੀਡ 8.6 ਸੈਕਿੰਡ 'ਚ ਕੀਤੀ ਜਾਂਦੀ ਹੈ ਹਾਸਿਲ 

ਪਾਵਰਟ੍ਰੇਨ ਲਈ, Tata Curvv EV ਵਿੱਚ ਇੱਕ ਸਿੰਗਲ ਫਰੰਟ-ਮਾਊਂਟਿਡ 123kW ਲਿਕਵਿਡ-ਕੂਲਡ ਮੋਟਰ ਹੈ ਜੋ 167 PS ਜਨਰੇਟ ਕਰਦੀ ਹੈ। ਇਸ 'ਚ 0-100 ਦੀ ਸਪੀਡ 8.6 ਸੈਕਿੰਡ 'ਚ ਹਾਸਲ ਕੀਤੀ ਜਾਂਦੀ ਹੈ। ਇਹ 45kWh ਅਤੇ 55kWh ਦੇ ਦੋ ਬੈਟਰੀ ਪੈਕ ਵੇਰੀਐਂਟਸ ਦੇ ਨਾਲ ਆਉਂਦਾ ਹੈ।

ਇਸ ਵਿੱਚ ਵਾਇਰਲੈੱਸ ਐਪਲ ਕਾਰਪਲੇ ਅਤੇ ਐਂਡਰਾਇਡ ਆਟੋ ਦੇ ਨਾਲ 12.3-ਇੰਚ ਫਲੋਟਿੰਗ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, 320W ਸਬਵੂਫਰ ਦੇ ਨਾਲ JBL-ਟਿਊਨਡ ਸਾਊਂਡ ਸਿਸਟਮ, 10.25-ਇੰਚ ਡਿਜੀਟਲ ਇੰਸਟਰੂਮੈਂਟ ਕਲੱਸਟਰ, ਵਾਇਸ-ਸਮਰੱਥ ਪੈਨੋਰਾਮਿਕ ਸਨਰੂਫ ਅਤੇ ਏਅਰ ਪਿਊਰੀਫਾਇਰ ਦੇ ਨਾਲ ਆਟੋਮੈਟਿਕ ਕਲਾਈਮੇਟ ਕੰਟਰੋਲ ਵਰਗੀਆਂ ਵਿਸ਼ੇਸ਼ਤਾਵਾਂ ਹਨ।

ਇਹ ਵੀ ਪੜ੍ਹੋ