ਤਮੰਨਾ ਭਾਟੀਆ ਹੋਈ ਪਰੇਸ਼ਾਨ, ਜਾਣੋ ਕਾਰਨ

ਬਾਲੀਵੁੱਡ ਅਭਿਨੇਤਰੀ ਤਮੰਨਾ ਭਾਟੀਆ ਅੱਜ ਕੱਲ ਕਾਫੀ ਪਰੇਸ਼ਾਨ ਹੈ। ਉਹਨਾਂ ਦੀ ਪਰੇਸ਼ਾਨੀ ਦੀ ਵਜਾ ਕੋਈ ਕੰਮਕਾਜੀ ਜਾਂ ਨਿੱਜੀ ਨਹੀਂ ਹੈ। ਬਲਿਕ ਇੱਕ ਪ੍ਰਸ਼ੰਸਕ ਦੁਆਰਾ ਪੁੱਛਿਆ ਗਿਆ ਸਵਾਲ ਹੈ। ਜਿਸ ਨੇ ਭਾਟੀਆ ਨੂੰ ਕਾਫੀ ਜਿਆਦਾ ਪਰੇਸ਼ਾਨ ਕਰ ਦਿੱਤਾ। ਆਉ ਜਾਣੀਏ ਆਖਿਰਕਾਰ ਉਹ ਸਵਾਲ ਹੈ ਕੀ ਹੈ। ਦਰਅਸਲ ਤਮੰਨਾ ਭਾਟੀਆ ਨੂੰ ਉਹਨਾਂ ਦੇ ਇੱਕ ਪ੍ਰਸ਼ੰਸਕ ਨੇ ਇਹ […]

Share:

ਬਾਲੀਵੁੱਡ ਅਭਿਨੇਤਰੀ ਤਮੰਨਾ ਭਾਟੀਆ ਅੱਜ ਕੱਲ ਕਾਫੀ ਪਰੇਸ਼ਾਨ ਹੈ। ਉਹਨਾਂ ਦੀ ਪਰੇਸ਼ਾਨੀ ਦੀ ਵਜਾ ਕੋਈ ਕੰਮਕਾਜੀ ਜਾਂ ਨਿੱਜੀ ਨਹੀਂ ਹੈ। ਬਲਿਕ ਇੱਕ ਪ੍ਰਸ਼ੰਸਕ ਦੁਆਰਾ ਪੁੱਛਿਆ ਗਿਆ ਸਵਾਲ ਹੈ। ਜਿਸ ਨੇ ਭਾਟੀਆ ਨੂੰ ਕਾਫੀ ਜਿਆਦਾ ਪਰੇਸ਼ਾਨ ਕਰ ਦਿੱਤਾ। ਆਉ ਜਾਣੀਏ ਆਖਿਰਕਾਰ ਉਹ ਸਵਾਲ ਹੈ ਕੀ ਹੈ। ਦਰਅਸਲ ਤਮੰਨਾ ਭਾਟੀਆ ਨੂੰ ਉਹਨਾਂ ਦੇ ਇੱਕ ਪ੍ਰਸ਼ੰਸਕ ਨੇ ਇਹ ਪੁੱਛ ਲਿਆ ਕਿ ਉਹ ਵਿਆਹ ਕਦੋ ਕਰਵਾਏਗੀ? ਜਿਸ ਨੂੰ ਲੈਕੇ ਅਭਿਨੇਤਰੀ ਕਾਫੀ ਪਰੇਸ਼ਾਨ ਹੋ ਗਈ। 

ਇਸ ਸਮੇਂ ਤਮੰਨਾ ਭਾਟੀਆ ਆਪਣੀ ਫਿਲਮ ਲਸਟ ਸਟੋਰੀਜ਼ 2 ਦੇ ਕੋ-ਸਟਾਰ ਵਿਜੇ ਵਰਮਾ ਨੂੰ ਡੇਟ ਕਰ ਰਹੀ ਹੈ। ਉਸਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁੱਲ ਕੇ ਗੱਲਬਾਤ ਕੀਤੀ। ਤਮੰਨਾ ਭਾਟੀਆ ਹੁਣ ਵਿਆਹ ਦੇ ਸਵਾਲ ਨੂੰ ਲੈ ਕੇ ਸਹਿਜ ਨਹੀਂ ਹੈ। ਉਸਨੇ ਇਸ ਸਵਾਲ ’ਤੇ ਅਜੀਬ ਜਿਹਾ ਰਿਸਪਾਂਸ ਦਿੱਤਾ,  ਜਿਸ ਦੀ ਸ਼ਾਇਦ ਕਿਸੇ ਨੂੰ ਤਮੰਨਾ ਤੋਂ ਊਮੀਦ ਨਹੀਂ ਸੀ।

ਲਸਟ ਸਟੋਰੀਜ਼ 2 ਸਟਾਰ ਜੋ ਵਰਤਮਾਨ ਵਿੱਚ ਵਿਜੇ ਵਰਮਾ ਨੂੰ ਡੇਟ ਕਰ ਰਹੀ ਹੈ। ਇੱਕ ਇਵੈਂਟ ਦੌਰਾਨ ਉਹ ਇੱਕ ਪ੍ਰਸ਼ੰਸਕ ਦੁਆਰਾ ਉਸ ਦੇ ਵਿਆਹ ਦੀਆਂ ਯੋਜਨਾਵਾਂ ਬਾਰੇ ਸਵਾਲ ਪੁੱਛੇ ਜਾਣ ਤੋਂ ਬਾਅਦ ਕਾਫੀ ਪਰੇਸ਼ਾਨ ਹੋ ਗਈ। ਤਮੰਨਾ ਅਤੇ ਵਿਜੇ ਨੇ ਆਪਣੇ ਰਿਸ਼ਤੇ ਨੂੰ ਜਨਤਕ ਕੀਤਾ ਸੀ, ਪਰ ਉਹ ਉਸ ਨਾਲ ਵਿਆਹ ਕਰਵਾਏਗੀ ਜਾਂ ਨਹੀਂ ਇਸ ਬਾਰੇ ਕਦੇ ਵੀ ਚਰਚਾ ਨਹੀਂ ਕੀਤੀ। ਈ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ ਤਮੰਨਾ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਇੱਕ ਪ੍ਰਸ਼ੰਸਕ ਸੈਸ਼ਨ ਕੀਤਾ ਸੀ। ਜਿੱਥੇ ਇੱਕ ਪ੍ਰਸ਼ੰਸਕ ਨੇ ਉਸਨੂੰ ਵਿਆਹ ਬਾਰੇ ਇੱਕ ਸਵਾਲ ਪੁੱਛਿਆ। ਤੁਸੀਂ ਵਿਆਹ ਕਦੋਂ ਕਰਨ ਜਾ ਰਹੇ ਹੋ?  ਕੀ ਤਮਿਲ ਮੁੰਡੇ ਨਾਲ ਵਿਆਹ ਕਰਵਾਉਂਗੇ।  

ਤਮੰਨਾ ਕਥਿਤ ਤੌਰ ਤੇ ਇਸ ਸਵਾਲ ਤੋਂ ਪਰੇਸ਼ਾਨ ਹੋ ਗਈ। ਉਸਨੇ ਜਵਾਬ ਦਿੱਤਾ ਕਿ ਮੇਰੇ ਮਾਤਾ-ਪਿਤਾ ਵੀ ਮੈਨੂੰ ਇਹ ਨਹੀਂ ਪੁੱਛਦੇ। ਬਾਅਦ ਵਿਚ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਕੀ ਉਸ ਨੂੰ ਆਪਣੇ ਲਈ ਕੋਈ ਚੰਗਾ ਮੁੰਡਾ ਮਿਲਿਆ ਹੈ ਤਾਂ ਉਸ ਨੇ ਕਿਹਾ ਮੈਂ ਇਸ ਸਮੇਂ ਆਪਣੀ ਜ਼ਿੰਦਗੀ ਵਿਚ ਬਹੁਤ ਖੁਸ਼ ਹਾਂ। ਉਹਨਾਂ ਨੇ ਵਿਆਹ ਨੂੰ ਲੈਕੇ ਕੋਈ ਜਵਾਬ ਨਹੀਂ ਦਿੱਤਾ। ਨਾ ਹੀ ਆਪਣੀ ਨਿਜੀ ਜਿੰਦਗੀ ਅਤੇ ਰਿਸ਼ਤੇ ਬਾਰੇ ਕੋਈ ਗੱਲ ਕੀਤੀ। ਅਭਿਨੇਤਰੀ ਨੇ ਕਿਹਾ ਕਿ ਵਿਆਹ ਨੂੰ ਲੈ ਕੇ ਤਾਂ ਮੇਰੇ ਮਾਤਾ ਪਿਤਾ ਵੀ ਮੇਰੇ ਤੋਂ ਕੁਝ ਨਹੀਂ ਪੁੱਛਦੇ, ਫਿਰ ਕੋਈ ਹੋਰ ਇਸ ਬਾਰੇ ਸਵਾਲ ਕਿਵੇਂ ਕਰ ਸਕਦਾ ਹੈ। ਉਸਨੇ ਆਪਣੀ ਫਿਲਮ ਨੂੰ ਲੈ ਕੇ ਵੀ ਕੋਈ ਖਾਸ ਗੱਲਬਾਤ ਨਹੀਂ ਕੀਤੀ। ਦੱਸ ਦਈਏ ਕਿ ਤਮੰਨਾ ਭਾਟੀਆ ਆਪਣੀ ਨਵੀਂ ਫਿ਼ਲਮ ਦੀ ਲਸਟ ਸਟੋਰੀਜ਼ 2 ਨੂੰ ਲੈ ਕੇ ਕਾਫੀ ਵਿਅਸਤ ਹੈ।