15 ਜਨਵਰੀ ਨੂੰ ਮਕਰ ਰਾਸ਼ੀ 'ਚ ਪ੍ਰਵੇਸ਼ ਕਰਨਗੇ ਸੂਰਜ ਦੇਵਤਾ, ਜਾਣੋ ਕਿਹੜੀਆਂ 3 ਰਾਸ਼ੀਆਂ ਉਪਰ ਹੋਵੇਗੀ ਅਪਾਰ ਕ੍ਰਿਪਾ 

ਸੂਰਜ ਗ੍ਰਹਿ ਹਰ ਮਹੀਨੇ ਆਪਣੀ ਰਾਸ਼ੀ ਪਰਿਵਰਤਨ ਕਰਦੇ ਹਨ। ਜਿਸ ਨਾਲ ਸਾਰੀਆਂ 12 ਰਾਸ਼ੀਆਂ 'ਤੇ ਸ਼ੁੱਭ ਅਤੇ ਅਸ਼ੁੱਭ ਪ੍ਰਭਾਵ ਪੈਂਦਾ ਹੈ। 

Share:

ਹਾਈਲਾਈਟਸ

  • ਸੂਰਜ 15 ਜਨਵਰੀ ਨੂੰ ਮਕਰ ਰਾਸ਼ੀ ਵਿੱਚ ਗੋਚਰ ਕਰਨ ਵਾਲੇ ਹਨ।
  • ਸੂਰਜ ਮੀਨ ਰਾਸ਼ੀ ਦੇ ਛੇਵੇਂ ਘਰ ਦਾ ਸੁਆਮੀ ਹੈ।

ਗ੍ਰਹਿ ਇੱਕ ਨਿਸ਼ਚਿਤ ਸਮੇਂ 'ਤੇ ਰਾਸ਼ੀ ਜਾਂ ਆਪਣੀ ਚਾਲ 'ਚ ਪਰਿਵਰਤਨ ਕਰਦੇ ਹਨ।  ਵੈਦਿਕ ਜੋਤਿਸ਼ ਸ਼ਾਸਤਰ ਅਨੁਸਾਰ ਸੂਰਜ ਗ੍ਰਹਿ ਨੂੰ ਸਾਰੇ ਗ੍ਰਹਿਆਂ ਦਾ ਰਾਜਾ ਮੰਨਿਆ ਗਿਆ ਹੈ। ਨਾਲ ਹੀ ਸੂਰਜ ਦੇਵਤਾ ਨੂੰ ਆਤਮਾ ਦਾ ਕਾਰਕ ਵੀ ਮੰਨਿਆ ਗਿਆ ਹੈ। ਇਹ ਮਾਨਤਾ ਹੈ ਕਿ ਸੂਰਜ ਗ੍ਰਹਿ ਹਰ ਮਹੀਨੇ ਆਪਣੀ ਰਾਸ਼ੀ ਪਰਿਵਰਤਨ ਕਰਦੇ ਹਨ। ਜਿਸ ਨਾਲ ਸਾਰੀਆਂ 12 ਰਾਸ਼ੀਆਂ 'ਤੇ ਸ਼ੁਭ ਅਤੇ ਅਸ਼ੁਭ ਪ੍ਰਭਾਵ ਪੈਂਦਾ ਹੈ। ਵੈਦਿਕ ਪੰਚਾਂਗ ਅਨੁਸਾਰ, ਸੂਰਜ 15 ਜਨਵਰੀ ਨੂੰ ਮਕਰ ਰਾਸ਼ੀ ਵਿੱਚ ਗੋਚਰ ਕਰਨ ਵਾਲੇ ਹਨ। ਮਕਰ ਸ਼ਨੀ ਦੀ ਰਾਸ਼ੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਸੂਰਜ ਗ੍ਰਹਿ ਦਾ ਮਕਰ ਰਾਸ਼ੀ 'ਚ ਗੋਚਰ ਕਰਨਾ ਬੇਹੱਦ ਲਾਭਕਾਰੀ ਹੁੰਦਾ ਹੈ। ਦ੍ਰਿਕ ਪੰਚਾਂਗ ਅਨੁਸਾਰ ਸੂਰਜ ਦੇਵਤਾ 14 ਜਨਵਰੀ ਨੂੰ ਦੁਪਹਿਰ 2:32 ਵਜੇ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ। ਮਕਰ ਰਾਸ਼ੀ 'ਚ ਪ੍ਰਵੇਸ਼ ਕਰਨ ਨਾਲ ਕੁੱਝ ਰਾਸ਼ੀਆਂ ਨੂੰ ਵਿਸ਼ੇਸ਼ ਲਾਭ ਮਿਲਣ ਵਾਲਾ ਹੈ। ਆਓ ਜਾਣਦੇ ਹਾਂ ਕਿ ਕਿਹੜੀਆਂ ਰਾਸ਼ੀਆਂ ਨੂੰ ਲਾਭ ਹੋਣ ਵਾਲਾ ਹੈ.... 

ਮੇਸ਼ ਰਾਸ਼ੀ 

ਵੈਦਿਕ ਜੋਤਿਸ਼ ਸ਼ਾਸਤਰ ਦੇ ਅਨੁਸਾਰ ਸੂਰਜ 15 ਜਨਵਰੀ ਨੂੰ ਮੇਸ਼ ਰਾਸ਼ੀ ਦੇ ਦਸਵੇਂ ਘਰ ਵਿੱਚ ਪ੍ਰਵੇਸ਼ ਕਰਨਗੇ। ਅਜਿਹੀ ਸਥਿਤੀ ਵਿੱਚ ਵਿਅਕਤੀ ਨੂੰ ਵਿਸ਼ੇਸ਼ ਲਾਭ ਮਿਲੇਗਾ। ਵਿਅਕਤੀ ਨੂੰ ਉਸਦੀ ਮਿਹਨਤ ਦਾ ਪੂਰਾ ਫਲ ਮਿਲੇਗਾ। ਇਹ ਮੰਨਿਆ ਜਾਂਦਾ ਹੈ ਕਿ ਸੂਰਜ ਦਾ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਨ ਨਾਲ ਵਪਾਰ ਵਿੱਚ ਸ਼ਾਨਦਾਰ ਲਾਭ ਹੋਵੇਗਾ। ਨਾਲ ਹੀ ਕਿਸੇ ਉੱਚ ਅਧਿਕਾਰੀ ਤੋਂ ਵੱਡੀ ਜ਼ਿੰਮੇਵਾਰੀ ਵੀ ਮਿਲ ਸਕਦੀ ਹੈ। ਪਰਿਵਾਰ ਨਾਲ ਸਬੰਧ ਚੰਗੇ ਰਹਿਣਗੇ। ਬੈਂਕ ਬੈਲੇਂਸ ਵਧੇਗਾ। ਨਾਲ ਹੀ ਸਮਾਜ ਵਿੱਚ ਮਾਣ ਸਨਮਾਨ ਵਧੇਗਾ। ਸਿਹਤ ਚੰਗੀ ਰਹੇਗੀ।

ਸਿੰਘ ਰਾਸ਼ੀ 
ਜੋਤਿਸ਼ ਸ਼ਾਸਤਰ ਦੇ ਅਨੁਸਾਰ ਸੂਰਜ ਸਿੰਘ ਰਾਸ਼ੀ ਦਾ ਪਹਿਲੇ ਘਰ ਦਾ ਸੁਆਮੀ ਹੈ।  15 ਜਨਵਰੀ ਨੂੰ ਸੂਰਜ ਮਕਰ ਰਾਸ਼ੀ 'ਚ ਪ੍ਰਵੇਸ਼ ਕਰਕੇ ਛੇਵੇਂ ਘਰ 'ਚ ਪ੍ਰਵੇਸ਼ ਕਰੇਗਾ। ਅਜਿਹੀ ਸਥਿਤੀ ਵਿੱਚ ਸਿੰਘ ਰਾਸ਼ੀ ਵਾਲਿਆਂ ਨੂੰ ਆਪਣੇ ਕਰੀਅਰ ਵਿੱਚ ਸਫਲਤਾ ਮਿਲੇਗੀ। ਨੌਕਰੀ ਦੇ ਕਈ ਨਵੇਂ ਮੌਕੇ ਮਿਲਣਗੇ। ਜੋ ਲੋਕ ਨੌਕਰੀ ਕਰ ਰਹੇ ਹਨ ਉਨ੍ਹਾਂ ਦੀ ਤਰੱਕੀ ਦੇ ਨਾਲ ਆਮਦਨ ਵਿੱਚ ਵਾਧਾ ਹੋਵੇਗਾ।  ਕਾਰੋਬਾਰ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ। ਪਰਿਵਾਰਕ ਮੈਂਬਰਾਂ ਤੋਂ ਵੀ ਸਹਿਯੋਗ ਮਿਲੇਗਾ। ਪ੍ਰੰਤੂ ਆਪਣੀ ਸਿਹਤ ਪ੍ਰਤੀ ਥੋੜ੍ਹਾ ਸਾਵਧਾਨ ਰਹਿਣਾ ਹੋਵੇਗਾ।

ਮੀਨ ਰਾਸ਼ੀ 
ਵੈਦਿਕ ਸ਼ਾਸ਼ਤਰਾਂ ਅਨੁਸਾਰ, ਸੂਰਜ ਮੀਨ ਰਾਸ਼ੀ ਦੇ ਛੇਵੇਂ ਘਰ ਦਾ ਸੁਆਮੀ ਹੈ। ਅਜਿਹੀ ਸਥਿਤੀ ਵਿੱਚ 15 ਜਨਵਰੀ ਨੂੰ ਸੂਰਜ ਮੀਨ ਰਾਸ਼ੀ ਦੇ 11ਵੇਂ ਘਰ ਦੇ ਸੁਆਮੀ ਹੋ ਜਾਣਗੇ। ਮੰਨਿਆ ਜਾਂਦਾ ਹੈ ਕਿ ਜਦੋਂ ਸੂਰਜ ਮੀਨ ਰਾਸ਼ੀ ਦੇ 11ਵੇਂ ਘਰ ਦਾ ਸੁਆਮੀ ਹੁੰਦਾ ਹੈ ਤਾਂ ਵਿਅਕਤੀ ਨੂੰ ਵੱਧ ਤੋਂ ਵੱਧ ਸਫਲਤਾ ਮਿਲ ਸਕਦੀ ਹੈ। ਆਪਣੇ ਕਰੀਅਰ ਵਿੱਚ ਵੀ ਬਹੁਤ ਸਫਲਤਾ ਪ੍ਰਾਪਤ ਕਰ ਸਕਦੇ ਹੋ। ਖੁਸ਼ੀ ਘਰ ਵਿੱਚ ਦਸਤਕ ਦੇ ਸਕਦੀ ਹੈ। ਵਪਾਰ ਦੇ ਖੇਤਰ ਵਿੱਚ ਲਾਭ ਹੋਵੇਗਾ। ਰਿਸ਼ਤਿਆਂ ਵਿੱਚ ਮਿਠਾਸ ਆਵੇਗੀ।

 

ਇਹ ਵੀ ਪੜ੍ਹੋ