ਫੈਸ਼ਨ ਦੇ ਨਾਮ ਤੇ ਨਾ ਕਰੋ ਇਹ ਕੰਮ,ਜੋਤਿਸ਼ ਸ਼ਾਸਤਰ ਅਨੁਸਾਰ ਜੀਵਨ ਤੇ ਪੈ ਸਕਦਾ ਹੈ ਬੁਰਾ ਪ੍ਰਭਾਵ

ਫਟੇ ਪੁਰਾਣੇ ਕਪੜੇ ਪਾਉਣਾ ਅੱਜ-ਕੱਲ ਫੈਸ਼ਨ ਵਿੱਚ ਹੈ। ਹਰ ਕੋਈ ਫੈਸ਼ਨ ਦੇ ਨਾਮ ਤੇ ਫਟੇ-ਪੁਰਾਣੇ ਕੱਪੜੇ ਪਾ ਰਹੇ ਹਨ ਪਰ ਇਸ ਬਾਰੇ ਜੋਤਿਸ਼ ਸ਼ਾਸਤਰ ਕੀ ਕਹਿੰਦਾ ਹੈ ਇਸ ਬਾਰੇ ਘੱਟ ਲੋਕਾਂ ਨੂੰ ਪਤਾ ਹੈ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਫਟੇ ਜਾਂ ਪੁਰਾਣੇ ਕੱਪੜੇ ਪਾ ਕੇ ਵਿਅਕਤੀ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫਟੇ ਕੱਪੜੇ […]

Share:

ਫਟੇ ਪੁਰਾਣੇ ਕਪੜੇ ਪਾਉਣਾ ਅੱਜ-ਕੱਲ ਫੈਸ਼ਨ ਵਿੱਚ ਹੈ। ਹਰ ਕੋਈ ਫੈਸ਼ਨ ਦੇ ਨਾਮ ਤੇ ਫਟੇ-ਪੁਰਾਣੇ ਕੱਪੜੇ ਪਾ ਰਹੇ ਹਨ ਪਰ ਇਸ ਬਾਰੇ ਜੋਤਿਸ਼ ਸ਼ਾਸਤਰ ਕੀ ਕਹਿੰਦਾ ਹੈ ਇਸ ਬਾਰੇ ਘੱਟ ਲੋਕਾਂ ਨੂੰ ਪਤਾ ਹੈ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਫਟੇ ਜਾਂ ਪੁਰਾਣੇ ਕੱਪੜੇ ਪਾ ਕੇ ਵਿਅਕਤੀ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਫਟੇ ਕੱਪੜੇ ਪਹਿਨਣ ਨਾਲ ਹੋ ਸਕਦਾ ਹੈ ਇਹ ਨੁਕਸਾਨ

ਫਟੇ ਹੋਏ ਕੱਪੜੇ ਪਾਉਣ ਤੇ ਲਕਸ਼ਮੀ ਮਾਤਾ ਗੁੱਸੇ ਹੋ ਕੇ ਘਰ ਛੱਡ ਜਾਂਦੀ ਹੈ, ਜਿਸ ਕਾਰਨ ਘਰ ‘ਚ ਗਰੀਬੀ ਆਉਣ ਲੱਗਦੀ ਹੈ। ਇਸ ਲਈ ਫਟੇ ਕੱਪੜੇ ਪਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਵਾਸਤੂ ਸ਼ਾਸਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਫਟੇ ਜੀਨਸ ਪਹਿਨਣ ਨਾਲ ਵਿਅਕਤੀ ਮਾਨਸਿਕ ਅਤੇ ਸਰੀਰਕ ਤੌਰ ‘ਤੇ ਪ੍ਰਭਾਵਿਤ ਹੁੰਦਾ ਹੈ।

ਸ਼ੁੱਕਰ ਦਿੰਦਾ ਹੈ ਨਕਾਰਾਤਮਕ ਪ੍ਰਭਾਵ

ਸ਼ੁੱਕਰ ਨੂੰ ਜੀਵਨ ਦੀ ਗੁਣਵੱਤਾ ਅਤੇ ਆਨੰਦ ਦਾ ਸੁਆਮੀ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਸ਼ੁੱਕਰ ਫਟੇ ਕੱਪੜੇ ਪਹਿਨਣ ਨਾਲ ਤੁਹਾਨੂੰ ਨਕਾਰਾਤਮਕ ਪ੍ਰਭਾਵ ਦੇਣਾ ਸ਼ੁਰੂ ਕਰ ਦਿੰਦਾ ਹੈ। ਇਹ ਪ੍ਰਭਾਵ ਤੁਹਾਡੇ ਜੀਵਨ ਨੂੰ ਵੀ ਪ੍ਰਭਾਵਿਤ ਕਰਦੇ ਹਨ। ਫਟੇ ਕੱਪੜੇ ਪਾਉਣ ਨਾਲ ਇਨਸਾਨ ਹੌਲੀ-ਹੌਲੀ ਗਰੀਬ ਹੋ ਜਾਂਦਾ ਹੈ। ਉਸ ਦੀ ਕਿਸਮਤ ਦਾ ਤਾਲਾ ਬੰਦ ਹੋਣਾ ਸ਼ੁਰੂ ਹੋ ਜਾਂਦਾ ਹੈ।

ਇਹਨਾਂ ਗੱਲਾ ਦਾ ਰੱਖੋ ਧਿਆਨ

ਨਵੇਂ ਕੱਪੜੇ ਹਮੇਸ਼ਾ ਸ਼ੁੱਕਰਵਾਰ, ਵੀਰਵਾਰ ਜਾਂ ਬੁੱਧਵਾਰ ਨੂੰ ਪਹਿਨਣੇ ਚਾਹੀਦੇ ਹਨ। ਸ਼ਨਿੱਚਵਾਰ ਨੂੰ ਨਵੇਂ ਕੱਪੜੇ ਪਹਿਨਣ ਤੋਂ ਬਚੋ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਰਾਤ ਨੂੰ ਕਦੇ ਵੀ ਆਪਣੇ ਕੱਪੜੇ ਬਾਹਰ ਨਾ ਛੱਡੋ। ਅਜਿਹਾ ਕਰਨ ਨਾਲ ਨਕਾਰਾਤਮਕ ਊਰਜਾ ਕੱਪੜਿਆਂ ਵਿੱਚ ਦਾਖਲ ਹੁੰਦੀ ਹੈ। ਜਿਸ ਦਾ ਅਸਰ ਉਨ੍ਹਾਂ ਕੱਪੜੇ ਪਾਉਣ ਵਾਲੇ ਵਿਅਕਤੀ ‘ਤੇ ਵੀ ਪੈਂਦਾ ਹੈ।