ਕੈਨੇਡਾ-ਅਧਾਰਤ ਗਾਇਕ ਸ਼ੁਭ ਨੂੰ ਭਾਰੀ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪਿਆ

ਕੈਨੇਡਾ ਸਥਿਤ ਪੰਜਾਬੀ ਗਾਇਕ ਸ਼ੁਭਨੀਤ ਸਿੰਘ ਜਿਸ ਨੂੰ ਸ਼ੁਭ ਵਜੋਂ ਜਾਣਿਆ ਜਾਂਦਾ ਹੈ ਨੂੰ ਮੁੰਬਈ ਵਿੱਚ ਆਪਣੇ ਸੰਗੀਤ ਸਮਾਰੋਹ ਤੋਂ ਪਹਿਲਾਂ ਪ੍ਰਤੀਕਿਰਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਜਨਤਾ ਯੁਵਾ ਮੋਰਚਾ (ਬੀਜੇਵਾਈਐਮ) ਦੇ ਕਈ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਗਾਇਕ ਵੱਖਵਾਦੀ ਖਾਲਿਸਤਾਨੀ ਤੱਤਾਂ ਦਾ ਸਮਰਥਨ ਕਰਦਾ ਹੈ। ਦਰਅਸਲ ਕੋਰਡੇਲੀਆ ਕਰੂਜ਼ ਤੇ ਆਯੋਜਿਤ ਕਰੂਜ਼ […]

Share:

ਕੈਨੇਡਾ ਸਥਿਤ ਪੰਜਾਬੀ ਗਾਇਕ ਸ਼ੁਭਨੀਤ ਸਿੰਘ ਜਿਸ ਨੂੰ ਸ਼ੁਭ ਵਜੋਂ ਜਾਣਿਆ ਜਾਂਦਾ ਹੈ ਨੂੰ ਮੁੰਬਈ ਵਿੱਚ ਆਪਣੇ ਸੰਗੀਤ ਸਮਾਰੋਹ ਤੋਂ ਪਹਿਲਾਂ ਪ੍ਰਤੀਕਿਰਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਜਨਤਾ ਯੁਵਾ ਮੋਰਚਾ (ਬੀਜੇਵਾਈਐਮ) ਦੇ ਕਈ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਗਾਇਕ ਵੱਖਵਾਦੀ ਖਾਲਿਸਤਾਨੀ ਤੱਤਾਂ ਦਾ ਸਮਰਥਨ ਕਰਦਾ ਹੈ। ਦਰਅਸਲ ਕੋਰਡੇਲੀਆ ਕਰੂਜ਼ ਤੇ ਆਯੋਜਿਤ ਕਰੂਜ਼ ਕੰਟਰੋਲ 4.0 ਈਵੈਂਟ ਦੇ ਹਿੱਸੇ ਵਜੋਂ 23 ਤੋਂ 25 ਸਤੰਬਰ ਤੱਕ ਮੁੰਬਈ ਵਿੱਚ ਪ੍ਰਦਰਸ਼ਨ ਕਰਨ ਲਈ ਸ਼ੁਭ ਨੂੰ ਬੁਲਾਇਆ ਗਿਆ ਹੈ। ਇਸ ਤੋਂ ਇਲਾਵਾ ਸ਼ੁਭ ਦਾ ਭਾਰਤ ਵਿੱਚ ਤਿੰਨ ਮਹੀਨਿਆਂ ਦਾ ਦੌਰਾ ਵੀ ਹੈ ਜਿਸ ਦੇ ਤਹਿਤ ਉਸਨੇ ਨਵੀਂ ਦਿੱਲੀ, ਬੈਂਗਲੁਰੂ ਅਤੇ ਹੈਦਰਾਬਾਦ ਸਮੇਤ ਕਈ ਹੋਰ ਸ਼ਹਿਰਾਂ ਵਿੱਚ ਪ੍ਰਦਰਸ਼ਨ ਕਰਨਾ ਸੀ। ਬੀਜੇਵਾਈਐਮ ਦੇ ਮੈਂਬਰਾਂ ਨੇ ਹਾਲ ਹੀ ਵਿੱਚ ਸ਼ੁਭ ਦੇ ਪੋਸਟਰਾਂ ਨੂੰ ਪਾੜ ਦਿੱਤਾ ਅਤੇ ਦੋਸ਼ ਲਾਇਆ ਕਿ ਗਾਇਕ ਵੱਖਵਾਦੀ ਖਾਲਿਸਤਾਨੀ ਤੱਤਾਂ ਦਾ ਸਮਰਥਨ ਕਰਦਾ ਹੈ। ਪੰਜਾਬ ਅਤੇ ਜੰਮੂ-ਕਸ਼ਮੀਰ ਨੂੰ ਛੱਡ ਕੇ ਭਾਰਤ ਦੇ ਵਿਗੜੇ ਹੋਏ ਨਕਸ਼ੇ ਨੂੰ ਦਰਸਾਉਂਦੀ ਸ਼ੁਭ ਦੀ ਸੋਸ਼ਲ ਮੀਡੀਆ ਪੋਸਟ ਵੀ ਵਾਇਰਲ ਹੋ ਗਈ ਹੈ। ਜਿਸ ਨਾਲ ਸਾਰਿਆਂ ਨੂੰ ਨਿਰਾਸ਼ ਕੀਤਾ ਗਿਆ ਹੈ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਅਨੁਸਾਰ ਵਾਇਰਲ ਪੋਸਟ ਨੂੰ ਸ਼ੁਭ ਨੇ ਸਾਂਝਾ ਕੀਤਾ ਸੀ। ਭਾਰਤ ਦੀ ਅਖੰਡਤਾ ਅਤੇ ਏਕਤਾ ਦੇ ਦੁਸ਼ਮਣ ਖਾਲਿਸਤਾਨੀਆਂ ਲਈ ਇੱਥੇ ਕੋਈ ਥਾਂ ਨਹੀਂ ਹੈ। ਵਿਰੋਧੀਆਂ ਨੇ ਕਿਹਾ ਕਿ ਅਸੀਂ ਕੈਨੇਡੀਅਨ ਗਾਇਕ ਸ਼ੁਭ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਪਵਿੱਤਰ ਧਰਤੀ ਮੁੰਬਈ ਵਿੱਚ ਪਰਫਾਰਮ ਨਹੀਂ ਕਰਨ ਦੇਵਾਂਗੇ। ਜੇਕਰ ਕੋਈ ਉਚਿਤ ਕਾਰਵਾਈ ਨਾ ਕੀਤੀ ਗਈ ਤਾਂ ਪ੍ਰਬੰਧਕਾਂ ਨੂੰ ਸਾਡੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਬੀਜੇਵਾਈਐਮ ਦੇ ਪ੍ਰਧਾਨ ਤਜਿੰਦਰ ਸਿੰਘ ਟਿਵਾਣਾ ਨੇ ਨਿਊਜ਼ ਪੋਰਟਲ ਦੇ ਹਵਾਲੇ ਨਾਲ ਕਿਹਾਕਿ ਉਹ ਇਸਦਾ ਪੂਰੀ ਤਰਾਂ ਵਿਰੋਧ ਕਰਦੇ ਹਨ। ਕਿਸੇ ਕੀਮਤ ਤੇ ਵੀ ਇਸ ਆਯੋਜਨ ਨਹੀਂ ਹੋਣ ਦਿੱਤਾ ਜਾਵੇਗਗਾ। ਹਿੰਦੁਸਤਾਨ ਟਾਈਮਜ਼ ਦੁਆਰਾ ਰਿਪੋਰਟ ਵਿੱਚ ਦਾਆਵਾ ਕੀਤਾ ਗਿਆ ਹੈ ਕਿ ਵਿਰਾਟ ਕੋਹਲੀ ਨੂੰ ਵੀ ਇੱਕ ਵਾਇਰਲ ਵੀਡੀਓ ਵਿੱਚ ਸ਼ੁਭ ਦੇ ਇੱਕ ਗਾਣੇ ਨੂੰ ਗਾਉਂਦੇ ਦੇਖਿਆ ਗਿਆ ਸੀ। ਪਰ ਬਾਅਦ  ਵਿੱਚ ਕੋਹਲੀ ਨੇ ਗਾਇਕ ਨੂੰ ਅਨਫਾਲੋ ਕਰ ਦਿੱਤਾ। ਖਬਰਾਂ ਅਨੁਸਾਰ ਕ੍ਰਿਕਟਰ ਕੇਐਲ ਰਾਹੁਲ ਅਤੇ ਹਾਰਦਿਕ ਪੰਡਯਾ ਨੇ ਵੀ ਸ਼ੁਭ ਨੂੰ ਸੋਸ਼ਲ ਮੀਡੀਆ ਤੇ ਅਨਫਾਲੋ ਕਰ ਦਿੱਤਾ ਹੈ। ਆਯੋਜਨ ਨੂੰ ਲੈਕੇ ਲਗਾਤਾਰ ਹੋ ਰਹੇ ਵਿਰੋਧ ਤੋਂ ਬਾਅਦ ਸ਼ੌਅ ਨੂੰ ਕੈਂਸਲ ਕਰ ਦਿੱਤਾ ਗਿਆ ਹੈ। ਹਾਲਾਂਕਿ ਦਾਆਵਾ ਕੀਤਾ ਜਾ ਰਿਹਾ ਹੈ ਕਿ ਸ਼ੋਅ ਦੇ ਸਾਰੇ ਪੈਸੇ ਵੀ ਫੈਨਸ ਨੂੰ ਵਾਪਿਸ ਕਰ ਦਿੱਤੇ ਗਏ ਹਨ। ਤਾਂਕਿ ਮਾਮਲਾ ਜਿਆਦਾ ਨ ਵਧਾਇਆ ਜਾ ਸਕੇ।