ਧੰਨਤੇਰਸ 'ਤੇ ਖਰੀਦਦਾਰੀ ਕਰਨਾ ਚਾਹੁੰਦੇ ਹੋ ਤੇ ਜਾਣੋ ਕੀ ਹੈ ਸ਼ੁਭ ਸਮਾਂ

ਅਜਿਹੀ ਮਾਨਤਾ ਹੈ ਕਿ ਇਸ ਦਿਨ ਖਰੀਦਦਾਰੀ ਕਰਨ ਤੇ ਘਰ ਵਿੱਚ ਮਾਤਾ ਲਕਸ਼ਮੀ ਦਾ ਵਾਸ ਹੁੰਦਾ ਹੈ ਅਤੇ ਸੁੱਖ ਸ਼ਾਂਤੀ ਆਉਂਦੀ ਹੈ। ਜ਼ੇਕਰ ਤੁਸੀਂ ਵੀ ਅੱਜ ਖਰੀਦਦਾਰੀ ਕਰਨਾ ਚਾਹੁੰਦੇ ਹੋ ਤੇ ਇਹ ਖ਼ਬਰ ਤੁਹਾਡੇ ਲਈ ਬੇਹਦ ਜ਼ਰੂਰੀ ਹੈ, ਕਿਉਂਕਿ ਅਸੀਂ ਤੁਹਾਨੂੰ ਦਸਣ ਜਾ ਰਹੇ ਹਾਂ ਧੰਨਤੇਰਸ ਤੇ ਪੂਜਾ ਤੇ ਖਰੀਦਦਾਰੀ ਕਰਣ ਦਾ ਸ਼ੁਭ ਸਮਾਂ ਕੀ ਹੈ।

Courtesy: JBT

Share:

ਧੰਨਤੇਰਸ ਦੇਸ਼ ਭਰ ਵਿੱਚ ਸ਼ੁੱਕਰਵਾਰ ਨੂੰ ਮਨਾਈ ਜਾ ਰਹੀ ਹੈ। ਇਸ ਦਿਨ ਲੋਕ ਵੱਡੀ ਗਿਣਤੀ ਵਿੱਚ ਸੋਨਾ-ਚਾਂਦੀ, ਵਾਹਨ, ਭਾਂਡੇ ਆਦਿ ਖਰੀਦਦੇ ਹਨ। ਇਸ ਦਿਨ ਨੂੰ ਬੇਹਦ ਸ਼ੁਭ ਮਨਿਆ ਜਾਂਦਾ ਹੈ, ਇਸ ਕਾਰਕੇ ਲੋਕ ਇਸ ਦਿਨ ਵਿਸ਼ੇਸ਼ ਤੌਰ ਤੇ ਖਰੀਦਦਾਰੀ ਕਰਦੇ ਹਨ। ਅਜਿਹੀ ਮਾਨਤਾ ਹੈ ਕਿ ਇਸ ਦਿਨ ਖਰੀਦਦਾਰੀ ਕਰਨ ਤੇ ਘਰ ਵਿੱਚ ਮਾਤਾ ਲਕਸ਼ਮੀ ਦਾ ਵਾਸ ਹੁੰਦਾ ਹੈ ਅਤੇ ਸੁੱਖ ਸ਼ਾਂਤੀ ਆਉਂਦੀ ਹੈ। ਜ਼ੇਕਰ ਤੁਸੀਂ ਵੀ ਅੱਜ ਖਰੀਦਦਾਰੀ ਕਰਨਾ  ਚਾਹੁੰਦੇ ਹੋ ਤੇ ਇਹ ਖ਼ਬਰ ਤੁਹਾਡੇ ਲਈ ਬੇਹਦ ਜ਼ਰੂਰੀ ਹੈ, ਕਿਉਂਕਿ ਅਸੀਂ ਤੁਹਾਨੂੰ ਦਸਣ ਜਾ ਰਹੇ ਹਾਂ ਧੰਨਤੇਰਸ ਤੇ ਪੂਜਾ ਤੇ ਖਰੀਦਦਾਰੀ ਕਰਣ ਦਾ ਸ਼ੁਭ ਸਮਾਂ ਕੀ ਹੈ। ਧੰਨਤੇਰਸ ਦੇ ਦਿਨ ਪੂਜਾ ਦਾ ਸ਼ੁਭ ਸਮਾਂ ਸ਼ਾਮ 05:47 ਤੋਂ 07:47 ਤੱਕ ਹੈ। ਧੰਨਤੇਰਸ 'ਤੇ ਸੋਨਾ, ਚਾਂਦੀ ਅਤੇ ਬਰਤਨ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਸਾਲ, ਧਨਤੇਰਸ 'ਤੇ ਸੋਨਾ ਅਤੇ ਚਾਂਦੀ ਖਰੀਦਣ ਦਾ ਸਭ ਤੋਂ ਸ਼ੁਭ ਸਮਾਂ 10 ਨਵੰਬਰ ਨੂੰ ਦੁਪਹਿਰ 2:35 ਵਜੇ ਤੋਂ 11 ਨਵੰਬਰ ਨੂੰ ਦੁਪਹਿਰ 1:57 ਤੱਕ ਹੈ।

ਧੰਨਤੇਰਸ 'ਤੇ ਇਹ ਚੀਜ਼ਾਂ ਜਰੂਰ ਖਰੀਦੋ 

ਧਨਤੇਰਸ ਦੇ ਦਿਨ ਸੋਨੇ ਅਤੇ ਚਾਂਦੀ ਤੋਂ ਇਲਾਵਾ ਭਾਂਡੇ, ਵਾਹਨ ਅਤੇ ਕੁਬੇਰ ਯੰਤਰ ਖਰੀਦਣਾ ਸ਼ੁਭ ਹੈ। ਇਸ ਤੋਂ ਇਲਾਵਾ ਝਾੜੂ ਖਰੀਦਣਾ ਵੀ ਚੰਗਾ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਝਾੜੂ ਖਰੀਦਣ ਨਾਲ ਦੇਵੀ ਲਕਸ਼ਮੀ ਦੀ ਕਿਰਪਾ ਹੁੰਦੀ ਹੈ। ਦੂਜੇ ਪਾਸੇ, ਜੇਕਰ ਤੁਸੀਂ ਧੰਨਤੇਰਸ ਦੇ ਦਿਨ ਕੋਈ ਮਹਿੰਗੀ ਚੀਜ਼ ਨਹੀਂ ਖਰੀਦ ਸਕ ਰਹੇ ਤਾਂ ਘਰ ਵਿੱਚ ਧਨੀਆ ਜ਼ਰੂਰ ਲਿਆਓ। ਮੰਨਿਆ ਜਾਂਦਾ ਹੈ ਕਿ ਇਸ ਨਾਲ ਕਦੇ ਵੀ ਪੈਸੇ ਦੀ ਕਮੀ ਨਹੀਂ ਹੁੰਦੀ ਹੈ। ਇਸ ਤੋਂ ਇਲਾਵਾ ਤੁਸੀਂ ਗੋਮਤੀ ਚੱਕਰ ਵੀ ਖਰੀਦ ਸਕਦੇ ਹੋ। ਇਸ ਨਾਲ ਮਾਂ ਲਕਸ਼ਮੀ ਖੁਸ਼ ਹੁੰਦੀ ਹੈ।

ਧੰਨਤੇਰਸ ਤੇ ਖਰੀਦੀਆਂ ਚੀਜਾਂ 13 ਗੁਣਾ ਵੱਧ ਜਾਂਦੀਆਂ 

ਇਹ ਤਿਉਹਾਰ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤ੍ਰਯੋਦਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਆਯੁਰਵੇਦ ਦੇ ਪਿਤਾ ਭਗਵਾਨ ਧਨਵੰਤਰੀ, ਕੁਬੇਰ ਦੇਵ ਅਤੇ ਮਾਂ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ। ਨਾਲ ਹੀ ਇਸ ਦਿਨ ਖਰੀਦਦਾਰੀ ਦਾ ਵੀ ਬਹੁਤ ਮਹੱਤਵ ਹੈ। ਖਾਸ ਕਰਕੇ ਇਸ ਦਿਨ ਲੋਕ ਸੋਨਾ, ਚਾਂਦੀ ਦੀਆਂ ਵਸਤੂਆਂ ਅਤੇ ਭਾਂਡੇ ਖਰੀਦਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਧੰਨਤੇਰਸ ਦੇ ਦਿਨ ਖਰੀਦੀਆਂ ਗਈਆਂ ਵਸਤੂਆਂ ਤੇਰਾਂ ਗੁਣਾ ਵੱਧ ਜਾਂਦੀਆਂ ਹਨ। ਹਾਲਾਂਕਿ ਧਨਤੇਰਸ ਦਾ ਪੂਰਾ ਦਿਨ ਖਰੀਦਦਾਰੀ ਲਈ ਸਭ ਤੋਂ ਉੱਤਮ ਹੁੰਦਾ ਹੈ, ਪਰ ਜੇਕਰ ਇਸ ਦਿਨ ਸ਼ੁਭ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਵਸਤੂ ਖਰੀਦੀ ਜਾਂਦੀ ਹੈ, ਤਾਂ ਇਹ ਲੰਬੇ ਸਮੇਂ ਤੱਕ ਸ਼ੁਭ ਫਲ ਪ੍ਰਦਾਨ ਕਰਦੀ ਹੈ।
 

ਇਹ ਵੀ ਪੜ੍ਹੋ