Bilaspur ਦੇ ਕਿਸਾਨ ਨੇ 46 ਡਿਗਰੀ ਤਾਪਮਾਨ ਵਿੱਚ ਉਗਾ ਦਿੱਤੇ ਸੇਬ, ਹੁਣ Padma Shri ਨਾਲ ਕੀਤਾ ਜਾਵੇਗਾ ਸਨਮਾਨ

HRMN 99 ਕਿਸਮ ਦੇ ਸੇਬ ਦੇ 14 ਲੱਖ ਪੌਦੇ ਦੇਸ਼ ਦੇ ਸਾਰੇ ਰਾਜਾਂ ਦੇ ਨਾਲ-ਨਾਲ ਜਰਮਨੀ, ਬੰਗਲਾਦੇਸ਼ ਅਤੇ ਨੇਪਾਲ ਨੂੰ ਭੇਜੇ ਗਏ ਹਨ। ਇਹ ਕਿਸਮ ਵਿਦੇਸ਼ਾਂ ਵਿੱਚ ਸਫਲਤਾਪੂਰਵਕ ਫਲ ਦੇ ਰਹੀ ਹੈ। ਇਸ ਸਾਲ ਓਮਾਨ ਨੂੰ ਵੀ 7 ਹਜ਼ਾਰ ਪੌਦੇ ਭੇਜੇ ਹਨ।

Share:

Padma Shri: ਪਦਮਸ਼੍ਰੀ ਲਈ ਚੁਣੇ ਗਏ ਬਿਲਾਸਪੁਰ ਦੇ ਹਰੀਮਨ ਸ਼ਰਮਾ ਦੇ ਸੰਘਰਸ਼ ਦੀ ਕਹਾਣੀ ਬਹੁਤ ਲੰਬੀ ਹੈ। ਅੱਠ ਸਾਲਾਂ ਦੀ ਖੋਜ ਤੋਂ ਬਾਅਦ, ਉਨ੍ਹਾਂ ਨੇ HRMN 99 ਕਿਸਮ ਵਿਕਸਤ ਕੀਤੀ ਅਤੇ 40 ਤੋਂ 46 ਡਿਗਰੀ ਦੀ ਅੱਤ ਦੀ ਗਰਮੀ ਵਿੱਚ ਸੇਬਾਂ ਦਾ ਸਫਲ ਉਤਪਾਦਨ ਕੀਤਾ । ਅੰਬ ਦੀ ਫ਼ਸਲ ਧੁੰਦ ਕਾਰਨ ਪ੍ਰਭਾਵਿਤ ਹੋਣ ਤੋਂ ਬਾਅਦ ਸ਼ਰਮਾ ਨੇ ਇੱਕ ਵਿਕਲਪ ਵਜੋਂ ਸੇਬ ਦੀ ਪੈਦਾਵਾਰ ਨੂੰ ਚੁਣਿਆ ਸੀ। ਉਨ੍ਹਾਂ ਨੇ 1999 ਵਿੱਚ ਇਸ ਬਾਰੇ ਖੋਜ ਸ਼ੁਰੂ ਕੀਤੀ ਸੀ।

ਵਿਦੇਸ਼ ਭੇਜਣ ਦੀ ਪ੍ਰਕਿਰਿਆ ਵੀ ਸ਼ੁਰੂ 

ਸਾਲ 2007 ਵਿੱਚ, ਉਨ੍ਹਾਂ ਨੂੰ ਇਹ ਕਿਸਮ ਨੂੰ ਤਿਆਰ ਕਰਨ ਵਿੱਚ ਸਫਲਤਾ ਮਿਲੀ। ਇਸ ਤੋਂ ਬਾਅਦ, ਉਨ੍ਹਾਂ ਨੇ ਬਿਲਾਸਪੁਰ, ਹਮੀਰਪੁਰ, ਕਾਂਗੜਾ, ਊਨਾ, ਮੰਡੀ, ਸੋਲਨ ਦੇ ਮਾਲੀਆਂ ਤੋਂ ਬੂਟੇ ਲਗਵਾਏ। ਹਰੀਮਨ ਸ਼ਰਮਾ ਦੀ ਸਫਲਤਾ ਨੇ ਹਿਮਾਚਲ ਪ੍ਰਦੇਸ਼ ਅਤੇ ਭਾਰਤ ਸਰਕਾਰ ਦਾ ਧਿਆਨ ਆਪਣੇ ਵੱਲ ਖਿੱਚਿਆ। ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਸਰਕਾਰ ਦੇ ਏਕੀਕ੍ਰਿਤ ਬਾਗਬਾਨੀ ਵਿਕਾਸ ਮਿਸ਼ਨ ਅਤੇ ਡਾ. ਵਾਈਐਸ. ਪਰਮਾਰ ਯੂਨੀਵਰਸਿਟੀ ਆਫ਼ ਫਾਰੈਸਟਰੀ ਐਂਡ ਹਾਰਟੀਕਲਚਰ, ਨੌਨੀ ਸੋਲਨ ਦੀ ਰਾਜ ਪੱਧਰੀ ਕਾਰਜਕਾਰੀ ਕਮੇਟੀ ਦਾ ਮੈਂਬਰ ਵੀ ਬਣਾਇਆ ਗਿਆ। ਉਨ੍ਹਾਂ ਤੋਂ ਪ੍ਰੇਰਿਤ ਹੋ ਕੇ, ਯੂਨੀਵਰਸਿਟੀਆਂ ਦੇ ਵਿਗਿਆਨੀਆਂ ਨੇ HRMN 99 'ਤੇ ਖੋਜ ਕੀਤੀ। ਇਸ ਤੋਂ ਬਾਅਦ, ਇਸ ਕਿਸਮ ਨੂੰ ਵਿਦੇਸ਼ ਭੇਜਣ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ।

15 ਰਾਸ਼ਟਰੀ ਪੁਰਸਕਾਰਾਂ ਨਾਲ ਵੀ ਸਨਮਾਨਿਤ 

ਵਿਕਲਪਿਕ ਤੌਰ 'ਤੇ ਚੁਣੇ ਗਏ ਸੇਬ ਉਤਪਾਦਨ ਨੇ ਹਰੀਮਨ ਸ਼ਰਮਾ ਨੂੰ ਅੱਜ ਪਦਮਸ਼੍ਰੀ ਤੱਕ ਪਹੁੰਚਾਇਆ ਹੈ। ਅੱਜ, HRMN 99 ਕਿਸਮ ਦੇ ਸੇਬ ਦੇ 14 ਲੱਖ ਪੌਦੇ ਦੇਸ਼ ਦੇ ਸਾਰੇ ਰਾਜਾਂ ਦੇ ਨਾਲ-ਨਾਲ ਜਰਮਨੀ, ਬੰਗਲਾਦੇਸ਼ ਅਤੇ ਨੇਪਾਲ ਨੂੰ ਭੇਜੇ ਗਏ ਹਨ। ਇਹ ਕਿਸਮ ਵਿਦੇਸ਼ਾਂ ਵਿੱਚ ਸਫਲਤਾਪੂਰਵਕ ਫਲ ਦੇ ਰਹੀ ਹੈ। ਇਸ ਸਾਲ ਉਨ੍ਹਾਂ ਨੇ ਓਮਾਨ ਨੂੰ 7 ਹਜ਼ਾਰ ਪੌਦੇ ਭੇਜੇ ਹਨ। ਸੇਬਾਂ ਤੋਂ ਇਲਾਵਾ, ਹਰੀਮਨ ਸ਼ਰਮਾ ਆਪਣੇ ਬਾਗ਼ ਵਿੱਚ ਅੰਬ, ਕੀਵੀ ਅਤੇ ਅਨਾਰ ਦੇ ਦਰੱਖਤ ਵੀ ਲਗਾਉਂਦੇ ਹਨ। ਹਰੀਮਨ ਸ਼ਰਮਾ ਨੂੰ ਉਨ੍ਹਾਂ ਦੇ ਕੰਮ ਲਈ 15 ਰਾਸ਼ਟਰੀ ਪੁਰਸਕਾਰ, 10 ਰਾਜ-ਪੱਧਰੀ ਪੁਰਸਕਾਰ ਅਤੇ ਹੋਰ ਕਈ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ ਹੈ।
 

ਇਹ ਵੀ ਪੜ੍ਹੋ